
ਚੰਡੀਗੜ੍ਹ (ਸਾਰਾ ਯਹਾ/ਬਲਜੀਤ ਸ਼ਰਮਾਂ) : ਰਾਜਧਾਨੀ ਚੰਡੀਗੜ੍ਹ ‘ਚ ਅੱਜ ਕੋਰੋਨਾਵਾਇਰਸ ਦੇ 25 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇੱਥੇ ਕੋਰੋਨਾਵਾਇਰਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 660 ਹੋ ਗਈ ਹੈ।
ਚੰਡੀਗੜ੍ਹ ‘ਚ ਹੁਣ ਤੱਕ ਕੋਰੋਨਾਵਾਇਰਸ ਨਾਲ 11378 ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿੱਚੋਂ 9744 ਮਰੀਜ਼ ਨੈਗੇਟਿਵ ਪਾਏ ਗਏ ਹਨ ਤੇ 660 ਮਰੀਜ਼ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਹਨ। ਇਸ ਵੇਲੇ ਇੱਥੇ 169 ਐਕਟਿਵ ਕੋਰੋਨਾ ਮਰੀਜ਼ ਹਨ।
ਚੰਡੀਗੜ੍ਹ ‘ਚ ਹੁਣ ਤੱਕ 480 ਮਰੀਜ਼ ਕੋਰੋਨਾ ਖਿਲਾਫ ਜੰਗ ਜਿੱਤ ਸਿਹਤਯਾਬ ਹੋ ਚੁੱਕੇ ਹਨ। ਇੱਥੇ ਕੋਰੋਨਾਵਾਇਰਸ ਨਾਲ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।
