ਚੰਡੀਗੜ੍ਹ ‘ਚ ਵੀ ਖ਼ਤਮ ਹੋਇਆ ਵੀਕਐਂਡ ਲੌਕਡਾਊਨ, ਹਰਿਆਣਾ ‘ਚ ਲਿਆ ਇਹ ਫੈਸਲਾ

0
147

ਚੰਡੀਗੜ੍ਹ 28 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਕਰਕੇ ਪੰਜਾਬ-ਹਰਿਆਣਾ ਸਣੇ ਚੰਡੀਗੜ੍ਹ ‘ਚ ਵੀਕਐਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਖ਼ਬਰ ਹੈ ਕਿ ਚੰਡੀਗੜ੍ਹ ਨੇ ਇਸ ਨੂੰ ਖ਼ਤਮ ਕਰ ਦਿੱਤਾ ਹੈ। ਦੱਸ ਦਈਏ ਕਿ ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ‘ਚ ਵਪਾਰੀਆਂ ਨੇ ਇਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸਾਸ਼ਨ ਨੇ ਆਪਣਾ ਫੈਸਲਾ ਵਾਪਸ ਲੈ ਲਿਆ।

ਲੌਕਡਾਊਨ ਖ਼ਤਮ ਹੋਣ ਦੇ ਨਾਲ ਹੁਣ ਕੱਲ੍ਹ ਚੰਡੀਗੜ੍ਹ ‘ਚ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ ਪਰ ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ਦੇ ਤੰਗ ਬਾਜ਼ਾਰਾਂ ‘ਚ ਔਡ-ਈਵਨ ਅਜੇ ਵੀ ਲਾਗੂ ਰਹੇਗਾ। ਉਧਰ, ਕੋਰੋਨਾਵਾਇਰਸ ਦੇ ਵਧ ਕਰੇ ਪ੍ਰਸਾਰ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।

ਹਰਿਆਣਾ ‘ਚ ਜਿੱਥੇ ਪਹਿਲਾਂ ਸ਼ਨੀਵਾਰ ਤੇ ਐਤਵਾਰ ਨੂੰ ਲੌਕਡਾਊਨ ਹੁੰਦਾ ਸੀ, ਹੁਣ ਇਹ ਸੋਮਵਾਰ ਤੇ ਮੋਗਲਵਾਰ ਨੂੰ ਵੀ ਲੌਕਡਾਊਨ ਰਹੇਗਾ। ਇਸ ਦਿਨ ਵੀ ਸ਼ਪਿੰਗ ਮੌਲ ਤੇ ਬਾਜ਼ਾਰ ਬੰਦ ਰਹਿਣਗੇ। ਇਸ ਦੇ ਨਾਲ ਹੀ ਸਿਰਫ ਜ਼ਰੂਰੀ ਵਸਤਾਂ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ।

ਇਸ ਦਾ ਮਤਲਬ ਕਿ ਹੁਣ ਹਫਤੇ ‘ਚ ਚਾਰ ਦਿਨ ਹਰਿਆਣਾ ਬੰਦ ਰਹੇਗਾ। ਇਸ ਸਬੰਧੀ ਆਦੇਸ਼ ਸੂਬਾ ਸਰਕਾਰ ਨੇ ਜਾਰੀ ਕੀਤਾ ਹੈ ਜਿਸ ‘ਚ ਕਿਹਾ ਗਿਆ ਹੈ ਕਿ ਆਦੇਸ਼ ਸਿਰਫ ਸ਼ਹਿਰੀ ਖੇਤਰਾਂ ਲਈ ਹੈ।

LEAVE A REPLY

Please enter your comment!
Please enter your name here