ਚੰਡੀਗੜ੍ਹ ‘ਚ ਪਟਾਕੇ ਬੈਨ ਹੋਣ ਮਗਰੋਂ ਭੜਕੇ ਵਪਾਰੀ, ਪ੍ਰਸ਼ਾਸਨ ਅੱਗੇ ਰੱਖੀ ਇਹ ਮੰਗ

0
30

ਚੰਡੀਗੜ੍ਹ,08 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੋਰੋਨਵਾਇਰਸ (Coronavirus) ਦੇ ਖ਼ਤਰੇ ਨੂੰ ਵੇਖਦੇ ਹੋਏ ਚੰਡੀਗੜ੍ਹ (Chandigarh) ਪ੍ਰਸ਼ਾਸਨ ਨੇ ਵੀ ਦੀਵਾਲੀ (Diwali) ਮੌਕੇ ਪਟਾਕਿਆਂ ਦੀ ਵਿਕਰੀ ਤੇ ਇਸਤਮਾਲ ਤੇ ਰੋਕ ਲਾ ਦਿੱਤੀ ਹੈ। ਪ੍ਰਸ਼ਾਸਨ ਦਾ ਇਹ ਫੈਸਲਾ ਆਮ ਲੋਕਾਂ ਦੀ ਸਹਿਤ ਲਈ ਤਾਂ ਲਾਭਕਾਰੀ ਹੋਵੇਗਾ ਪਰ ਪਟਾਕਾ ਮਾਰਕਿਟ ਤੇ ਵਪਾਰੀ ਇਸ ਫੈਸਲੇ ਤੇ ਨਾ ਖੁਸ਼ ਹਨ। ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਇਹ ਫੈਸਲਾ ਦੀਵਾਲੀ ਤੋਂ ਸਿਰਫ ਕੁਝ ਦਿਨ ਪਹਿਲਾਂ ਹੀ ਲਿਆ ਹੈ ਜਿਸ ਤੇ ਪਟਾਕਾ ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਇਹ ਫੈਸਲਾ ਪਹਿਲਾਂ ਲੈ ਲੈਂਦਾ ਤਾਂ ਉਹ ਭਾਰੀ ਨੁਕਸਾਨ ਤੋਂ ਬਚ ਜਾਂਦੇ।

ਪਟਾਕਾ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਦੇਵਿੰਦਰ ਗੁਪਤਾ ਨੇ ਕਿਹਾ, ਦੀਵਾਲੀ ਦੇ ਲਈ ਪਟਾਕਿਆਂ ਦੀ ਵਿਕਰੀ ਲਈ ਲੱਕੀ ਡਰਾਅ ਕਰਵਾਇਆ ਜਾ ਚੁੱਕਾ ਹੈ ਤੇ 96 ਦੁਕਾਨਦਾਰਾਂ ਨੂੰ ਲਾਇਸੈਂਸ ਮਿਲਣਾ ਸੀ। ਉਨ੍ਹਾਂ ਦੱਸਿਆ ਕਿ ਲੱਕੀ ਡਰਾਅ ਵਿੱਚ ਜਿਹੜੇ ਦੁਕਾਨਦਾਰ ਚੁਣੇ ਗਏ ਸੀ, ਉਨ੍ਹਾਂ ਨੇ ਡੀਲਰਾਂ ਨੂੰ ਐਡਵਾਂਸ ਪੈਸੇ ਵੀ ਦੇ ਦਿੱਤੇ ਸੀ।

ਗੁਪਤਾ ਨੇ ਕਿਹਾ, “ਹੁਣ ਡੀਲਰ ਦੁਕਾਨਦਾਰਾਂ ਦੇ ਐਡਵਾਂਸ ਵਾਪਸ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਜਿਨ੍ਹਾਂ ਪਟਾਕਿਆਂ ਦਾ ਆਡਰ ਕੀਤਾ ਸੀ, ਡੀਲਰਾਂ ਨੇ ਡਿਲਵਰੀ ਲਈ ਸਾਮਾਨ ਤਿਆਰ ਕਰ ਲਿਆ ਸੀ। ਹੁਣ ਡੀਲਰ ਤਾਂ ਇਹ ਮੰਗ ਕਰਨਗੇ ਕੀ ਜੋ ਆਡਰ ਦਿੱਤਾ ਉਹ ਚੰਡੀਗੜ੍ਹ ਦੇ ਵਪਾਰੀ ਖਰੀਦਣ।”

ਗੁਪਤਾ ਨੇ ਸਵਾਲ ਚੁੱਕਦੇ ਹੋਏ ਕਿਹਾ, “ਕੋਰੋਨਾ ਤਾਂ ਪਿਛਲੇ ਛੇ ਮਹੀਨੇ ਤੋਂ ਹੈ ਤਾਂ ਫਿਰ ਪ੍ਰਸ਼ਾਸਨ ਨੇ ਇਹ ਫੈਸਲਾ ਇੰਨੀ ਲੇਟ ਕਿਉਂ ਲਿਆ। ਪ੍ਰਸ਼ਾਸਨ ਨੂੰ ਇਹ ਆਡਰ ਦੇਣ ਵਿੱਚ ਇੰਨਾ ਸਮਾਂ ਕਿੰਝ ਲੱਗਾ।” ਉਨ੍ਹਾਂ ਮੰਗ ਕੀਤੀ ਕੀ ਪ੍ਰਸ਼ਾਸਨ ਸਿਰਫ 2 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦੇਵੇ ਤੇ ਉਨ੍ਹਾਂ ਨੂੰ ਪਟਾਕੇ ਵੇਚਣ ਦਿੱਤੇ ਜਾਣ।

LEAVE A REPLY

Please enter your comment!
Please enter your name here