
ਚੰਡੀਗੜ੍ਹ31, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਚੰਡੀਗੜ੍ਹ ‘ਚ ਕੋਰੋਨਾ ਪਾਬੰਦੀਆਂ ਨੂੰ ਵਧਾ ਦਿੱਤਾ ਗਿਆ ਹੈ। ਇਹ ਪਾਬੰਦੀਆਂ 9 ਜੂਨ ਦੀ ਸਵੇਰ 9 ਵਜੇ ਤੱਕ ਵਧਾਈਆਂ ਗਈਆਂ ਹਨ। ਚੰਡੀਗੜ੍ਹ ‘ਚ ਦੁਕਾਨਾਂ ਖੋਲ੍ਹਣ ਦੇ ਸਮੇਂ ‘ਚ ਇੱਕ ਘੰਟੇ ਦਾ ਵਾਧਾ ਕੀਤਾ ਗਿਆ ਹੈ।
ਸਾਰੀਆਂ ਦੁਕਾਨਾਂ ਹੁਣ ਸਵੇਰ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁਲ੍ਹਣਗੀਆਂ। ਸੈਲੂਨ ਤੇ ਬਾਰਬਰ ਸ਼ੋਪਸ ਖੋਲ੍ਹਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ। ਪਰ ਸਿਰਫ ਬਾਲ ਕੱਟਣ ਦੀ ਹੀ ਛੂਟ ਦਿੱਤੀ ਗਈ ਹੈ।
ਜਿਮ ਤੇ ਪੂਲ ਅਜੇ ਵੀ ਬੰਦ ਰਹਿਣਗੇ। ਸਪੋਰਟਸਪਰਸਨ ਲਈ ਸਪੋਰਟਸ ਫੈਸੀਲੀਟਿਸ ਖੋਲ੍ਹ ਦਿੱਤੀਆਂ ਗਈਆਂ ਹਨ। ਪਰ ਸਖ਼ਤ ਗਾਈਡਲਾਈਨਜ਼ ਦਾ ਪਾਲਣ ਕਰਨਾ ਪਵੇਗਾ।
