*ਚੰਡੀਗੜ੍ਹ ਗ੍ਰਨੇਡ ਅਟੈਕ ‘ਚ ਵੱਡਾ ਖੁਲਾਸਾ, ਪਾਕਿਸਤਾਨ ਆਰਮੀ ਦਾ ਸੀ ਬੰਬ, ਸਰਹੱਦ ਪਾਰੋਂ ਡਰ੍ਰੋਨ ਰਹੀਂ ਭੇਜਿਆ, ਹਮਲਾਵਾਰ ਪਾਕਿਸਤਾਨ ਭੱਜਣ ਦੀ ਕਰ ਰਹੇ ਸੀ ਤਿਆਰੀ*

0
54

ਸਤੰਬਰ (ਸਾਰਾ ਯਹਾਂ/ਬਿਊਰੋ ਨਿਊਜ਼)ਆਈਐਸਆਈ ਨੇ ਡਰੋਨ ਰਾਹੀਂ ਸਰਹੱਦ ਪਾਰ ਕਰਕੇ ਹੈਪੀ ਪਾਸੀਆ ਦੇ ਕਾਰਕੁਨਾਂ ਨੂੰ ਮਿਲਟਰੀ ਗ੍ਰੇਡ ਹੈਂਡ ਗ੍ਰੇਨੇਡ ਮੁਹੱਈਆ ਕਰਵਾਏ ਸਨ। ਹੈਪੀ ਦੇ ਗੁੰਡਿਆਂ ਨੇ ਹਮਲਾਵਰਾਂ ਨੂੰ ਹਥਿਆਰ ਅਤੇ ਹੱਥਗੋਲੇ

ਚੰਡੀਗੜ੍ਹ ਦੇ ਸੈਕਟਰ 10 ਸਥਿਤ ਮਕਾਨ ਨੰਬਰ 575 ‘ਤੇ ਬੁੱਧਵਾਰ ਨੂੰ ਹੋਏ ਗ੍ਰਨੇਡ ਹਮਲੇ ਦੇ ਮੁੱਖ ਦੋਸ਼ੀ ਰੋਹਨ ਮਸੀਹ ਨੂੰ ਪੰਜਾਬ ਪੁਲਸ ਦੇ ਸਟੇਟ ਆਪ੍ਰੇਸ਼ਨ ਸੈੱਲ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 9 ਐਮਐਮ ਦਾ ਗਲਾਕ ਪਿਸਤੌਲ ਬਰਾਮਦ ਹੋਇਆ। ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਪਾਸੀਆ ਦਾ ਰਹਿਣ ਵਾਲਾ ਹੈ।

ਪੁਲਿਸ ਨੇ ਦੱਸਿਆ ਕਿ ਰੋਹਨ ਪਹਿਲਾਂ ਆਪਣੇ ਕਿਸੇ ਜਾਣਕਾਰ ਨੂੰ ਮਿਲਣ ਖੰਨਾ ਗਿਆ ਸੀ ਪਰ ਉਥੋਂ ਵਾਪਸ ਅੰਮ੍ਰਿਤਸਰ ਆ ਗਿਆ। ਉਸ ਨੇ ਜੰਮੂ-ਕਸ਼ਮੀਰ ਜਾਣ ਦੀ ਯੋਜਨਾ ਬਣਾਈ ਸੀ। ਰੋਹਨ ਨੇ ਦੂਜੇ ਦੋਸ਼ੀ ਬਾਰੇ ਵੀ ਜਾਣਕਾਰੀ ਦਿੱਤੀ ਹੈ, ਜਿਸ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। 

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਆਈਐਸਆਈ ਨੇ ਡਰੋਨ ਰਾਹੀਂ ਸਰਹੱਦ ਪਾਰ ਕਰਕੇ ਹੈਪੀ ਪਾਸੀਆ ਦੇ ਕਾਰਕੁਨਾਂ ਨੂੰ ਮਿਲਟਰੀ ਗ੍ਰੇਡ ਹੈਂਡ ਗ੍ਰੇਨੇਡ ਮੁਹੱਈਆ ਕਰਵਾਏ ਸਨ। ਹੈਪੀ ਦੇ ਗੁੰਡਿਆਂ ਨੇ ਹਮਲਾਵਰਾਂ ਨੂੰ ਹਥਿਆਰ ਅਤੇ ਹੱਥਗੋਲੇ ਪਹੁੰਚਾਏ। ਪੰਜਾਬ ਪੁਲਿਸ ਹਮਲਾਵਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਿਆਂ ਦੀ ਵੀ ਭਾਲ ਕਰ ਰਹੀ ਹੈ।

ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਰੋਹਨ ਪਿਛਲੇ ਕੁਝ ਸਾਲਾਂ ਤੋਂ ਜੰਮੂ-ਕਸ਼ਮੀਰ ‘ਚ ਕੰਮ ਕਰ ਰਿਹਾ ਸੀ। ਇਸੇ ਪਿੰਡ ਦਾ ਹੋਣ ਕਰਕੇ ਉਹ ਹੈਪੀ ਪਾਸੀਆ ਨੂੰ ਜਾਣਦਾ ਸੀ। ਹੈਪੀ ਨੇ ਰੋਹਨ ਨੂੰ ਆਰਥਿਕ ਮਦਦ ਦਾ ਵਾਅਦਾ ਕਰਕੇ ਹਮਲਾ ਕਰਨ ਲਈ ਮਨਾ ਲਿਆ ਸੀ। ਰੋਹਨ ਨੇ ਦੱਸਿਆ ਕਿ ਹੈਪੀ ਨੇ ਉਸ ਲਈ ਪੈਸੇ ਅਤੇ ਸਾਮਾਨ ਦਾ ਪ੍ਰਬੰਧ ਵੀ ਕੀਤਾ ਸੀ। ਜਾਣਕਾਰੀ ਮੁਤਾਬਕ ਰੋਹਨ ਜੰਮੂ-ਕਸ਼ਮੀਰ ਜਾਣ ਦੀ ਤਿਆਰੀ ਕਰ ਰਿਹਾ ਸੀ। ਉਥੋਂ ਉਹ ਪਾਕਿਸਤਾਨ ਜਾਣ ਦੀ ਯੋਜਨਾ ਬਣਾ ਰਿਹਾ ਸੀ ਪਰ ਪੁਲਿਸ ਨੇ ਉਸ ਨੂੰ ਪਹਿਲਾਂ ਹੀ ਫੜ ਲਿਆ।

LEAVE A REPLY

Please enter your comment!
Please enter your name here