*ਚੰਗੇਰੀ ਨੌਜਵਾਨਾਂ ਨੂੰ ਪੁਰਾਤਨ ਵਿਰਸੇ ਨਾਲ ਜ਼ੋੜਨ ਲਈ ਅਹਿਮ ਕੜੀ ਬਣੀ*

0
25

ਬੁਢਲਾਡਾ 27 ਜੂਨ (ਸਾਰਾ ਯਹਾਂ/ਅਮਨ ਮਹਿਤਾ): ਮਨੁੱਖੀ ਜੀਵਨ ਵਿੱਚ ਅਲੋਪ ਹੋ ਚੁੱਕੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਉਭਾਰਣ ਵਾਲੀ ਪੁਸਤਕ *ਚੰਗੇਰੀ* ਨੂੰ ਲੋਕ ਅਰਪਿਤ ਕਰਨ ਤੋਂ ਬਾਅਦ ਇਸਦੇ ਲੇਖਕ ਨੂੰ ਭਰਵਾ ਸਹਿਯੌਗ ਮਿਲ ਰਿਹਾ ਹੈ। ਜਿਸ ਅਧੀਨ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿੱਥੇ ਪੁਸਤਕ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ ਉੱਥੇ ਇਸਦੇ ਲੇਖਕ ਪੰਜਾਬੀ ਅਧਿਆਪਕ ਮਨਜਿੰਦਰ ਸਿੰਘ ਸਰਾਂ ਦੇ ਮਨੋਬਲ ਨੂੰ ਹੋਰ ਉੱਚਾ ਚੁੱਕਦਿਆਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਵਿਸ਼ੇਸ਼ ਸਨਮਾਨ ਦੇਣ ਲਈ ਚੰਗੇਰੀ ਦੇ ਬੈਨਰ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਸੰਸਥਾ ਦੇ ਆਗੂ ਮਾਸਟਰ ਕੁਲਵੰਤ ਸਿੰਘ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਨੂੰ ਸੰਭਾਲਣ ਲਈ ਨੌਜਵਾਨ ਪੀੜ੍ਹੀ ਨੂੰ ਇਸ ਚੰਗੇਰੀ ਪੁਸਤਕ ਨਾਲ ਜ਼ੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡਾ ਨੌਜਵਾਨ ਪੁਰਾਤਨ ਵਿਰਸੇ ਤੋਂ ਕੋਹਾ ਦੂਰ ਹੁੰਦਾ ਜਾ ਰਿਹਾ ਹੈ। ਇਸ ਨੌਜਵਾਨ ਦੇ ਉੱਦਮ ਸਦਕਾ ਚੰਗੇਰੀ ਜੀਵਨ ਨਿਰਬਾਹ ਸਿਖਲਾਈ ਪੁਸਤਕ ਰਾਹੀਂ ਨੈਤਿਕ ਕਦਰਾਂ ਕੀਮਤਾ ਨੂੰ ਉਭਾਰਨ ਵਿੱਚ ਸਹਿਯੋਗ ਦੇ ਪਾਤਰ ਬਣਨਗੇ ਉਥੇ ਇਹ ਕਿਤਾਬ ਨੌਜਵਾਨਾਂ ਨੂੰ ਪੁਰਾਤਨ ਵਿਰਸੇ ਨਾਲ ਜ਼ੋੜਨ ਲਈ ਕੜੀ ਦਾ ਕੰਮ ਕਰੇਗੀ। ਇਸ ਮੌਕੇ ਤੇ ਪੁਸਤਕ ਚੰਗੇਰੀ ਦੇ ਲੇਖਕ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਦੇ ਨਾਲ ਨਾਲ ਪੁਰਾਤਨ ਵਿਰਸੇ ਨਾਲ ਜ਼ੋੜਨਾ ਹੈ ਅਤੇ ਉਨ੍ਹਾਂ ਦੇ ਇਸ ਉਪਰਾਲੇ ਨੂੰ ਭਰਵਾ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਬਲਦੇਵ ਸਿੰਘ ਸਰਾਂ, ਸਵਰਨ ਰਾਹੀਂ, ਜਸਵੀਰ ਸਿੰਘ ਕੇਵਲ ਸਿੰਘ ਢਿੱਲੋਂ, ਈ ਓ ਕੁਲਵਿੰਦਰ ਸਿੰਘ, ਨੱਥਾ ਸਿੰਘ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here