*ਚੰਗੀ ਖੁਰਾਕ ਅਤੇ ਨਿਯਮਤ ਸਾਇਕਲਿੰਗ ਨਾਲ ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਬਚਾਅ… ਸੰਜੀਵ ਪਿੰਕਾ*

0
113

ਮਾਨਸਾ  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) :ਮਾਨਸਾ   ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਹਰ ਰੋਜ਼ ਸਾਇਕਲ ਚਲਾ ਕੇ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਅੱਜ ਗਰੁੱਪ ਦੇ ਮੈਂਬਰਾਂ ਨੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਦੀ ਅਗਵਾਈ ਹੇਠ ਮਾਨਸਾ ਤੋਂ ਸ਼੍ਰੀ ਮਾਤਾ ਮਾਇਸਰ ਮੰਦਰ ਉੱਭਾ ਜਾ ਕੇ ਮੱਥਾ ਟੇਕਦਿਆਂ ਵਾਪਸ ਮਾਨਸਾ ਤੱਕ ਅਠੱਤੀ ਕਿਲੋਮੀਟਰ ਸਾਇਕਲਿੰਗ ਕੀਤੀ।ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਸਾਇਕਲ ਚਲਾਉਂਦੇ ਹਨ ਅਤੇ ਗਰੁੱਪ ਦੇ ਕਈ ਸੀਨੀਅਰ ਮੈਂਬਰ ਜੋ ਕਿ ਸ਼ੂਗਰ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਰੈਗੂਲਰ ਮੈਡੀਸਨ ਲੈ ਰਹੇ ਸਨ ਹੁਣ ਅਪਣੀ ਸਮਾਂਵਧ ਖੁਰਾਕ ਅਤੇ ਸਾਇਕਲਿੰਗ ਨਾਲ ਬਿਨਾਂ ਦਵਾਈ ਲਏ ਵੀ ਉਹਨਾਂ ਦੀ ਸੂਗਰ ਕੰਟਰੋਲ ਰਹਿੰਦੀ ਹੈ ਇਸ ਲਈ ਹਰੇਕ ਵਿਅਕਤੀ ਨੂੰ ਚੰਗੀ ਖੁਰਾਕ ਲੈ ਕੇ ਨਿਯਮਿਤ ਕਸਰਤ ਕਰਨੀ ਚਾਹੀਦੀ ਹੈ।ਸੁਰਿੰਦਰ ਬਾਂਸਲ ਅਤੇ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਉਹਨਾਂ ਵਲੋਂ ਸ਼ੁਰੂ ਕੀਤੀ ਇਸ ਸਾਇਕਲਿੰਗ ਤੋਂ ਪ੍ਰੇਰਿਤ ਹੋ ਕੇ ਬਹੁਤ ਲੋਕ ਸਾਇਕਲ ਚਲਾਉਣ ਲੱਗ ਪਏ ਹਨ ਪਹਿਲਾਂ ਲੋਕ ਸਾਇਕਲ ਚਲਾਉਣ ਨਾਲ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਹੁਣ ਸਾਇਕਲਿੰਗ ਨੂੰ ਵੀ ਸਟੇਟਸ ਸਿੰਬਲ ਸਮਝਦੇ ਹਨ ਇਹ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਲੰਬੇ ਸਮੇਂ ਤੋਂ ਚਲਾਈ ਮੁਹਿੰਮ ਦਾ ਨਤੀਜਾ ਹੈ।

LEAVE A REPLY

Please enter your comment!
Please enter your name here