ਬੁਢਲਾਡਾ 11 ਮਈ (ਸਾਰਾ ਯਹਾਂ/ਅਮਨ ਮਹਿਤਾ ) ਹਰ ਘਰ ਵੈਕਸੀਨ ਮੁਹਿੰਮ ਤਹਿਤ ਚੌਥੇ ਦਿਨ ਰਾਮ ਲੀਲਾ ਗਰਾਊਂਡ ਦੇ ਦੁਰਗਾ ਮਾਤਾ ਮੰਦਰ , ਬੁਢਲਾਡਾ ਵਿਖੇ ਲਗਾਇਆ ਗਿਆ। ਕੈਂਪ ਚ ਸਿਹਤ ਵਿਭਾਗ ਵਲੋ 45 ਉਮਰ ਤੋਂ ਵੱਧ ਵਾਲਿਆ ਨੂੰ 27 ਵੈਕਸੀਨ ਲਗਾਈਆ ਗਈਆਂ। ਇਸ ਮੌਕੇ ਗਊ ਸੇਵਾ ਦਲ ਦੇ ਪ੍ਰਧਾਨ ਸੰਜੂ ਕਾਠ ਅਤੇ ਮਹਾਂ ਕਾਵੜ ਸੰਘ ਦੇ ਸੋਨੂੰ ਬਾਂਸਲ ਨੇ ਦੱਸਿਆ ਕਿ ਅੱਜ 45 ਤੋਂ ਜਿਆਦਾ ਵਾਲੇ ਸਿਰਫ 27 ਲੋਕ ਹੀ ਪਹੁੰਚੇ ਅਤੇ 45 ਤੋਂ ਘੱਟ ਉਮਰ ਦੇ ਬਹੁਤ ਲੋਕਾਂ ਨੂੰ ਵਾਪਿਸ ਮੁੜਨਾ ਪਿਆ। ਹਰ ਵਿਅਕਤੀ ਦੀ ਆਕਸੀਜਨ ਦੇ ਨਾਲ ਨਾਲ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਲਈ ਤਿਆਰ ਹੈ। ਮਰੀਜ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਕੌਂਸਲਰ ਪ੍ਰੇਮ ਗਰਗ ਨੇ ਰਜਿਸਟਰੇਸ਼ਨ ਫਾਰਮਾ ਨੂੰ ਮੌਕੇ ਤੇ ਤਸਦੀਕ ਕਰ ਵੈਕਸੀਨ ਲਗਵਾਉਣ ਵਿੱਚ ਮਦਦ ਕੀਤੀ, ਸੁਨੀਲ ਕੁਮਾਰ, ਦੀਪਕ ਬੋੜਾਵਾਲੀਆ, ਗੋਰਿਸ਼ ਗੋਇਲ, ਅਮਿਤ ਗਰਗ, ਰਾਕੇਸ਼ ਗੋਇਲ, ਵਿਸ਼ਵਦੀਪ ਕਾਕੂ ਆਦਿ ਸਮਾਜਸੇਵੀ ਹਾਜਰ ਰਹੇ ।