
ਬੁਢਲਾਡਾ 31 ਮਈ (ਸਾਰਾ ਯਹਾਂ/ਅਮਨ ਮਹਿਤਾ) : ਸਥਾਨਕ ਸ਼ਹਿਰ ਦੇ ਚੋੜੀ ਗਲੀ ਵਿੱਚ ਤੇਜ਼ ਟਰੈਫਿਕ ਦੀ ਸਮੱਸਿਆ ਕਾਰਨ ਲੋਕਾਂ ਨੂੰ ਆਏ ਦਿਨ ਦੁਰਘਟਨਾਵਾ ਦਾ ਡਰ ਬਣਿਆ ਹੋਇਆ ਹੈ। ਇਸ ਸੰਬੰਧੀ ਚੋੜੀ ਗਲੀ ਮੁਹੱਲਾ ਵਾਸੀਆਂ ਨੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੇ ਪੀ ਏ ਸੋਨੂੰ ਦੀ ਅਗਵਾਈ ਹੇਠ ਕੋਸਲਰ ਗੁਰਪ੍ਰੀਤ ਕੋਰ ਚਹਿਲ, ਤਰਜੀਤ ਚਹਿਲ ਰਾਹੀਂ ਨਗਰ ਕੋਸਲ ਪ੍ਰਧਾਨ ਸੁਖਪਾਲ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਗਈ ਕਿ ਸੜਕ ਦੀ ਨਿਸ਼ਾਨਦੇਹੀ ਤੇ ਸਪੀਡ ਬਰੇਕਰ ਬਣਾਉਣ ਦੀ ਮੰਗ ਕੀਤੀ ਗਈ ਤੋਂ ਇਲਾਵਾ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ, ਸਫਾਈ ਅਤੇ ਨਿਕਾਸੀ ਸੰਬੰਧੀ ਜਾਣੂ ਕਰਵਾਇਆ ਗਿਆ। ਇਸ ਮੋਕੇ ਤੇ ਤਰਜੀਤ ਚਹਿਲ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾ ਦੇ ਹੱਲ ਲਈ ਹਮੇਸ਼ਾ ਤਤਪਰ ਰਹਿਣਗੇ। ਉਨ੍ਹਾ ਕਿਹਾ ਕਿ ਹਰ ਵਾਰਡ ਦੇ ਵਾਸੀ ਲਈ ਉਨ੍ਹਾਂ ਦੇ ਘਰ ਦਾ ਦਰਵਾਜਾ ਹਮੇਸ਼ਾ ਖੁੱਲਾ ਰਹੇਗਾ।
