ਚੋਰੀ ਦੇ ਮੋਟਰਸਾਈਕਲਾਂ ਸਮੇਤ 5 ਵਿਅਕਤੀ ਮਾਨਸਾ ਪੁਲਿਸ ਵੱਲੋਂ ਕਾਬੂ 1 ਪਿਸਟਲ ਸਮੇਤ 2 ਕਾਰਤੂਸ ਕੀਤੇ ਬਰਾਮਦ

0
139

ਮਾਨਸਾ,  23 ਮਾਰਚ  (ਸਾਰਾ ਯਹਾਂ /ਮੁੱਖ ਸੰਪਾਦਕ): ਜਿ਼ਲ੍ਹਾ ਪੁਲਿਸ ਨੂੰ ਮੋਟਰਸਾਈਕਲ ਚੋਰ ਗਿਰੋਹ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਹੋਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਸ਼੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਰਦੂਲਗੜ੍ਹ ਦੀ ਪੁਲਿਸ ਵੱਲੋਂ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋੋਂ 5 ਚੋੋਰੀ ਦੇ ਮੋਟਰਸਾਈਕਲ ਅਤੇ 1 ਮੋੋਟਰਸਾਈਕਲ ਜੋੋ ਉਹ ਵਾਰਦਾਤ ਸਮੇਂ ਵਰਤਦੇ ਸਨ (ਕੁੱਲ 6 ਮੋੋਟਰਸਾਈਕਲ) ਸਮੇਤ 1 ਪਿਸਟਲ 315 ਬੋੋਰ ਦੇਸੀ ਸਮੇਤ 2 ਕਾਰਤੂਸ ਬਰਾਮਦ ਕੀਤੇ ਗਏ ਹਨ।   ਐਸ.ਐਸ.ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 19 ਮਾਰਚ 2021 ਨੂੰ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਸਮੇੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਸਰਦੂਲੇਵਾਲਾ ਵਿਖੇ ਮੌਜੂਦ ਸੀ, ਤਾਂ ਇਤਲਾਹ ਮਿਲੀ ਕਿ ਮਨਦੀਪ ਸਿੰਘ ਉਰਫ ਵਿੱਕੀ ਪੁੱਤਰ ਲਾਦੂ ਰਾਮ ਵਾਸੀ ਕਾਹਨੇਵਾਲਾ, ਸੰਦੀਪ ਸਿੰਘ ਉਰਫ ਰਾਜੂ ਪੁੱਤਰ ਗੁਰਦੇਵ ਸਿੰਘ, ਵਿੱਕੀ ਉਰਫ ਘੋਗਾ ਪੁੱਤਰ ਦੇਵ ਸਿੰਘ, ਸੰਦੀਪ ਸਿੰਘ ਉਰਫ ਸਿੱਧੂ ਪੁੱਤਰ ਜਰਨੈਲ ਸਿੰਘ ਵਾਸੀ ਸਰਦੂਲਗੜ੍ਹ ਅਤੇ ਅਨਿੱਤ ਪੁੱਤਰ ਮਾਨ ਸਿੰਘ ਉਰਫ ਮਹਿੰਦਰ ਸਿੰਘ ਵਾਸੀ ਫੂਸ ਮੰਡੀ ਸਾਰੇ ਜਣੇ ਪੰਜਾਬ ਅਤੇ ਹਰਿਆਣਾ ਵਿੱਚੋ ਮੋਟਰਸਾਇਕਲ ਚੋਰੀ ਕਰਕੇ ਆਪਣੇ ਕੋਲ ਰੱਖਣ ਅਤੇ ਅੱਗੇ ਰਾਜਸਥਾਨ ਵਿੱਚ ਵੇਚਣ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਅਨਿੱਤ ਕੋਲ ਆਪਣਾ ਮੋਟਰਸਾਇਕਲ ਨੰਬਰੀ ਯੂ.ਪੀ. 75 ਏ.ਜੇ. 5930 ਰੰਗ ਕਾਲਾ ਮਾਰਕਾ ਪਲਸਰ ਹੈ ਜੋ ਇਹ ਵਾਰਦਾਤ ਕਰਨ ਸਮੇ ਉਕਤ ਮੋਟਰਸਾਇਕਲ ਦੀ ਵਰਤੋ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਨਿੱਤ ਕੋਲ ਇੱਕ ਦੇਸੀ ਪਿਸਤੌਲ ਵੀ ਹੈ, ਜੋ ਇਹ ਯੂ.ਪੀ ਤੋ ਲੈ ਕੇ ਆਇਆ ਹੈ ਅਤੇ ਵਾਰਦਾਤ ਸਮੇ ਆਪਣੇ ਪਾਸ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦਿਨ ਵੀ ਇਹ ਸਾਰੇ  ਜਣੇ ਚੋਰੀ ਦੇ ਮੋਟਰਸਾਇਕਲ *ਤੇ ਸਵਾਰ ਹੋ ਕੇ ਮੀਰਪੁਰ ਖੁਰਦ ਤੋਂ ਸਰਦੂਲੇਵਾਲਾ ਨੂੰ ਆ ਰਹੇ ਹਨ, ਇਤਲਾਹ ਦੇਣ ਵਾਲੇ ਨੇ ਕਿਹਾ ਕਿ ਜੇਕਰ ਹੁਣੇ ਢੁਕਵੀਂ ਜਗ੍ਹਾ *ਤੇ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਸਾਰੇ ਜਣੇ ਚੋਰੀ ਦੇ ਮੋਟਰਸਾਇਕਲਾ ਅਤੇ ਨਜਾਇਜ ਅਸਲੇ ਸਮੇਤ ਕਾਬੂ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਮੁਕੱਦਮਾ ਨੰਬਰ 40 ਮਿਤੀ 19 ਮਾਰਚ 2021 ਅਧੀਨ ਧਾਰਾ 379, 411 ਹਿੰ:ਦੰ: 25/54/59 ਅਸਲਾ ਐਕਟ ਥਾਣਾ ਸਰਦੂਲਗੜ੍ਹ ਵਿਖੇ ਦਰਜ ਰਜਿਸਟਰ ਕਰਵਾਇਆ। ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਸਰਦੂਲੇਵਾਲਾ ਤੋ ਮੀਰਪੁਰ ਖੁਰਦ ਨੂੰ ਜਾਂਦੀ ਲਿੰਕ ਰੋਡ *ਤੇ ਨੇੜੇ ਖੇਡ ਸਟੇਡੀਅਮ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ। ਇਨ੍ਹੀਂ ਦੇਰ ਵਿੱਚ ਹੀ ਮੀਰਪੁਰ ਖੁਰਦ ਵਾਲੇ ਪਾਸਿਓਂ ਤਿੰਨ ਮੋਟਰਸਾਇਕਲ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ, ਤਾਂ ਪਲਸਰ ਮੋਟਰਸਾਇਕਲ ਨੰਬਰੀ ਯੂ.ਪੀ. 75 ਏ.ਜੇ. 5930 ਰੰਗ ਕਾਲਾ ਜਿਸ *ਤੇ ਇੱਕ ਮੋਨਾ ਵਿਅਕਤੀ ਸਵਾਰ ਸੀ, ਜਿਸ ਨੂੰ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਅਨਿੱਤ ਕੁਮਾਰ ਪੁੱਤਰ ਮਾਨ ਸਿੰਘ ਉਰਫ ਮਹਿੰਦਰ ਸਿੰਘ ਪੁੱਤਰ ਛੋੋਟੇ ਲਾਲ ਵਾਸੀ ਗੁਰਸ਼ਰਨ ਮਾਖੇ ਦੀ ਢਾਣੀ ਫੂਸਮੰਡੀ ਦੱਸਿਆ ਤੇ ਦੂਸਰਾ ਸਪਲੈੰਡਰ ਮੋਟਰ ਸਾਇਕਲ ਰੰਗ ਕਾਲਾ ਬਿਨ੍ਹਾਂ ਨੰਬਰੀ ਜਿਸ *ਤੇ ਦੋ ਮੋਨੇ ਨੋਜਵਾਨ ਸਵਾਰ ਸੀ ਅਤੇ ਜਿਸ ਦੇ ਚਾਲਕ ਨੇ ਅਪਣਾ ਨਾਮ ਮਨਦੀਪ ਸਿੰਘ ਉਰਫ ਵਿੱਕੀ ਪੁੱਤਰ ਲਾਧੂ ਰਾਮ ਵਾਸੀ ਕਾਹਨੇਵਾਲਾ ਦੱਸਿਆ ਅਤੇ ਇਸ ਦੇ ਪਿੱਛੇ ਬੈਠੈ ਨੋਜਵਾਨ ਨੇ ਸੰਦੀਪ ਸਿੰਘ ਉਰਫ ਸਿੱਧੂ ਪੁੱਤਰ ਜਰਨੈਲ ਸਿੰਘ ਵਾਸੀ ਵਾਰਡ ਨੰ:2 ਦਾਣਾ ਮੰਡੀ ਦੀ ਬੈਕਸਾਈਡ ਸਰਦੂਲਗੜ ਦੱਸਿਆ ਅਤੇ ਤੀਸਰੇ ਮੋਟਰਸਾਇਕਲ ਸਪਲੈਡਰ ਰੰਗ ਕਾਲਾ ਬਿਨਾਂ ਨੰਬਰੀ ਜਿਸ *ਤੇ ਦੋ ਨੋਜਵਾਨ ਸਵਾਰ ਸਨ। ਇਸ ਦੇ ਚਾਲਕ ਨੇ ਅਪਣਾ ਨਾਮ ਸੰਦੀਪ ਸਿੰਘ ਉਰਫ ਰਾਜੂ ਪੁੱਤਰ ਗੁਰਦੇਵ ਸਿੰਘ ਵਾਸੀ ਵਾਰਡ ਨੰ: 3 ਬਿਜਲੀ ਗਰਿੱਡ ਦੀ ਬੈਕਸਾਈਡ ਸਰਦੂਲਗੜ੍ਹ ਦੱਸਿਆ। ਇਸ ਦੇ ਪਿੱਛੇ ਬੈਠੇ ਨੌਜਵਾਨ ਨੇ ਅਪਣਾ ਨਾਮ ਵਿੱਕੀ ਉਰਫ ਘੋੋਗਾ ਪੁੱਤਰ ਦੇਵ ਸਿੰਘ ਵਾਸੀਆਨ ਵਾਰਡ ਨੰ:2 ਦਾਣਾਮੰਡੀ ਦੇ ਪਿਛਲੇ ਪਾਸੇ ਸਰਦੂਲਗੜ ਦੱਸਿਆ।  ਉਨ੍ਹਾਂ ਦੱਸਿਆ ਇਸ ਉਪਰੰਤ ਅਨਿੱਤ ਦੀ ਤਲਾਸ਼ੀ ਕਰਨ *ਤੇ ਉਸ ਦੀ ਸੱਜੀ ਡੱਬ ਵਿੱਚੋ ਇੱਕ ਦੇਸੀ ਪਿਸਤੋਲ 315 ਬੋਰ ਬਰਾਮਦ ਹੋਇਆ ਅਤੇ ਇਸ ਦੇ ਪਹਿਨੀ ਪੈਂਟ ਦੀ ਖੱਬੀ ਜੇਬ ਵਿੱਚੋ ਇੱਕ ਕਾਰਤੂਸ 315 ਬੋਰ ਜਿੰਦਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ 20 ਮਾਰਚ 2021 ਨੂੰ ਇਨ੍ਹਾਂ ਫੜੇ ਗਏ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਨ੍ਹਾਂ ਵੱਲੋ ਚੋਰੀ ਕੀਤੇ 3 ਹੋਰ ਮੋਟਰਸਾਇਕਲ ਬਰਾਮਦ ਕਰਵਾਏ ਗਏ ਹਨ। ਪੁੱਛਗਿੱਛ *ਤੇ ਮੁਲਜਿਮਾਂ ਨੇ ਦੱਸਿਆ ਕਿ 2 ਮੋਟਰਸਾਈਕਲ ਅਸੀ ਸਿਰਸਾ ਤੋਂ, 1 ਮੋਟਰਸਾਇਕਲ ਫਤਿਆਬਾਦ ਤੋਂ, 1 ਮੋਟਰਸਾਇਕਲ ਕਾਲਿਆਵਾਲੀ ਤੋਂ ਅਤੇ 1 ਮੋਟਰਸਾਇਕਲ ਰੋੜੀ ਤੋਂ ਚੋਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜਿਮਾਂ ਨੂੰ ਅੱਜ ਦੁਬਾਰਾ ਪੇਸ਼ ਅਦਾਲਤ ਕਰਕੇ ਹੋੋਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਜਾਰੀ ਹੈ, ਜਿਸ *ਤੇ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।    

LEAVE A REPLY

Please enter your comment!
Please enter your name here