—ਚੋਰੀ ਦੇ ਮੁਕੱਦਮੇ ਵਿੱਚ ਇੱਕ ਮੁਲਜਿਮ ਨੂੰ ਕੀਤਾ ਮੁਕੱਦਮੇ ਕਾਬੂ ਚੋਰੀ ਦੇ 2 ਮੋਟਰਸਾਈਕਲ ਕਰਵਾਏ ਬਰਾਮਦ

0
47

ਮਾਨਸਾ, 25 ,ਮਾਰਚ (ਸਾਰਾ ਯਹਾਂ /ਜੋਨੀ ਜਿੰਦਲ): ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ
ਗਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਵਾਲੇ ਇੱਕ ਮੁਲਜਿਮ
ਜਗਤਾਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ। ਜਿਸ ਪਾਸੋਂ ਚੋਰੀ ਦੇ 2
ਮੋਟਰਸਾਈਕਲ ਬਰਾਮਦ ਕਰਵਾਏ ਗਏ ਹਨ। ਬਰਾਮਦ ਮੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 50,000/—ਰੁਪਏ ਬਣਦੀ
ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦਿਆਂ ਦ¤ਸਿਆ ਗਿਆ ਕਿ ਸੀ.ਆਈ.ਏ. ਸਟਾਫ
ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਜਗਤਾਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾਨਸਾ ਅਤੇ ਮਨੀ ਸਿੰਘ
ਉਰਫ ਚੂਚੀ ਪੁੱਤਰ ਸੁਰਜੀਤ ਸਿੰਘ ਵਾਸੀ ਖਿਆਲਾਂ ਕਲਾਂ ਵਿਰੁੱਧ ਮੁਕੱਦਮਾ ਨμਬਰ 35/2020 ਅ/ਧ 379,411 ਹਿੰ:ਦੰ: ਥਾਣਾ
ਸਿਟੀ—1 ਮਾਨਸਾ ਦਰਜ ਰਜਿਸਟਰ ਕਰਾਇਆ ਗਿਆ। ਪੁਲਿਸ ਪਾਰਟੀ ਵ¤ਲੋਂ ਤੁਰੰਤ ਕਾਰਵਾਈ ਕਰਦੇ ਹੋਏ ਢੁੱਕਵੀਂ ਜਗ੍ਹਾਂ ਤੇ
ਨਾਕਾਬੰਦੀ ਕਰਕੇ ਇੱਕ ਮੁਲਜਿਮ ਜਗਤਾਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋਂ ਮੌਕਾ ਪਰ 1
ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਪਲੱਸ ਬਿਨਾ ਨੰਬਰੀ ਬਰਾਮਦ ਕੀਤਾ। ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ
ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੌਰਾਨੇ ਪੁਲਿਸ ਰਿਮਾਂਡ ਉਸਦੀ ਨਿਸ਼ਾਨਦੇਹੀ ਤੇ 1 ਹੋਰ
ਮੋਟਰਸਾਈਕਲ ਬਜਾਜ ਪਲਸਰ ਨੰ:ਐਮ.ਐਚ.12ਬੀਜੈਡ—6911 ਬਰਾਮਦ ਕੀਤਾ। ਬਰਾਮਦ ਦੋਨਾਂ ਮੋਟਰਸਾਈਕਲਾਂ ਦੀ ਕੁੱਲ
ਮਾਲੀਤੀ ਕਰੀਬ 50,000/—ਰੁਪਏ ਬਣਦੀ ਹੈ। ਇਹ ਮੁਲਜਿਮ ਨਸ਼ਿਆਂ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਹੀ ਚੋਰੀ
ਕਰਦੇ ਸੀ।

ਗ੍ਰਿਫਤਾਰ ਮੁਲਜਿਮ ਨੇ ਦੱਸਿਆ ਕਿ ਉਸਨੇ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਬੱਸ ਸਟੈਂਡ ਮਾਨਸਾ
ਨੇੜਿਓ ਅਤੇ ਦੂਸਰਾ ਬਜਾਜ ਪਲਸਰ ਮੋਟਰਸਾਈਕਲ ਓਵਰ ਬਰਿੱਜ ਮਾਨਸਾ ਦੇ ਹੇਠੋ ਚੋਰੀ ਕੀਤੇ ਹਨ, ਜਿਹਨਾਂ ਨੂੰ ਵੇਚਣ ਦੀ
ਤਾਂਕ ਵਿੱਚ ਸੀ। ਮੁਕੱਦਮਾ ਵਿੱਚ ਬਾਕੀ ਰਹਿੰਦੇ ਮੁਲਜਿਮ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਸਦੀ ਗ੍ਰਿਫਤਾਰੀ
ਉਪਰੰਤ ਚੋਰੀ ਦੀਆ ਹੋਰ ਵਾਰਦਾਤਾਂ ਟਰੇਸ ਹੋਣ ਅਤੇ ਹੋਰ ਬਰਾਮਦਗੀ ਹੋਣ ਦੀ ਸੰਭਾਂਵਨਾ ਹੈ।

LEAVE A REPLY

Please enter your comment!
Please enter your name here