
ਬਰੇਟਾ27 ਦਸੰਬਰ (ਸਾਰਾ ਯਹਾ /ਰੀਤਵਾਲ) ਬੀਤੀ ਸ਼ੁੱਕਰਵਾਰ ਦੀ ਰਾਤ ਨਜ਼ਦੀਕੀ ਪਿੰਡ ਅਕਬਰਪੁਰ ਖੁਡਾਲ ਵਿਖੇ ਸ਼ਰਾਬ ਦੇ ਠੇਕੇ ਤੋਂ
15-20 ਦੇਸੀ ਸ਼ਰਾਬ ਦੀਆਂ ਪੇਟੀਆਂ ਤੇ ਚੋਰਾਂ ਵੱਲੋਂ ਹੱਥ ਸਾਫ਼ੳਮਪ; ਕਰਨ ਦਾ ਸਮਾਚਾਰ ਮਿਲਿਆ ਹੈ ।
ਥਾਣਾ ਮੁਖੀ ਜਸਵੰਤ ਸਿੰਘ ਬਰੇਟਾ ਤੋਂ ਮਿਲੀ ਜਾਣਕਾਰੀ ਅਨੁਸਾਰ ਠੇਕੇ ਤੇ ਕੰਮ ਕਰਦੇ ਕਰਿੰਦੇ ਦੇ
ਦੱਸਣ ਅਨੁਸਾਰ ਸ਼ੁੱਕਰਵਾਰ ਦੀ ਰਾਤ 12 ਵਜੇ ਦੇ ਕਰੀਬ ਤਿੰਨ ਚਾਰ ਅਣਪਛਾਤੇ ਵਿਅਕਤੀ ਆਏ ਤੇ ਠੇਕੇ
ਤੋਂ 20 ਦੇ ਕਰੀਬ ਦੇਸੀ ਸ਼ਰਾਬ ਦੇ ਡੱਬੇ ਚੋਰੀ ਕਰਕੇ ਲੈ ਗਏ । ਉਨ੍ਹਾਂ ਇਹ ਵੀ ਦੱਸਿਆ ਕਿ ਉਸੇ ਦਿਨ ਪਿੰਡ
ਅਕਬਰਪੁਰ ਦੇ ਇੱਕ ਛੱਪੜ ‘ਚ ਇੱਕ ਚਿੱਟੇ ਰੰਗ ਦੀ ਕਾਰ ਵੀ ਡਿੱਗੀ ਹੋਈ ਮਿਲੀ ਹੈ , ਸ਼ਾਇਦ ਇਹ ਗੱਡੀ ਉਨ੍ਹਾਂ
ਵਿਅਕਤੀਆਂ ਦੀ ਹੋ ਸਕਦੀ ਹੈ । ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ
ਮਾਮਲਾ ਦਰਜ ਕਰਕੇ ਅਗਲੀ ਅਰੰਭ ਦਿੱਤੀ ਹੈ ।
