
ਬਰੇਟਾ (ਸਾਰਾ ਯਹਾਂ/ਰੀਤਵਾਲ) ਬਰੇਟਾ ‘ਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਸ਼ਹਿਰ ਵਾਸੀਆਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ । ਆਏ ਦਿਨ ਚੋਰ ਕਿਸ ਨਾ ਕਿਸੇ ਘਰ ਤੇ ਦੁਕਾਨ ਨੂੰ ਨਿਸ਼ਾਨਾ ਬਣਾ ਦਿੰਦੇ ਹਨ । ਬੀਤੀ ਸੋਮਵਾਰ ਦੀ ਰਾਤ ਫਿਰ ਚੋਰਾਂ ਨੇ ਇੱਕ ਨੰਬਰ ਗਲੀ ਦੇ ਨਜ਼ਦੀਕ ਇੱਕ ਮੋਬਾਈਲ ਫੋਨਾਂ ਦੀ ਦੁਕਾਨ ਤੇ ਹੱਥ ਫੇਰ ਦਿੱਤਾ । ਦੁਕਾਨ ਮਾਲਕ ਬਲਵਿੰਦਰ ਸਿੰਘ ਦੇ ਦੱਸਣ ਅਨੁਸਾਰ ਚੋਰ ਦੁਕਾਨ ਦਾ ਤਾਲਾ ਤੋੜ ਕੇ ਦੁਕਾਨ ‘ਚ ਦਾਖæਲ ਹੋਏ ਲਗਦੇ ਹਨ ਅਤੇ ਜਿਨ੍ਹਾਂ ਨੇ ਦੁਕਾਨ ‘ਚ ਗਾਹਕਾਂ ਦੇ ਠੀਕ ਕਰਨ ਦੇ ਲਈ ਪਏ ਫੋਨਾਂ ਅਤੇ ਹੋਰ ਸਮਾਨ ਤੇ ਹੱਥ ਫੇਰ ਦਿੱਤਾ । ਪੀੜ੍ਹਤ ਵਿਅਕਤੀ ਨੇ ਕਿਹਾ ਕਿ ਉਸਦਾ 20 ਹਜ਼ਾਰ ਦੇ ਕਰੀਬ ਚੋਰ ਨੁਕਸਾਨ ਕਰ ਗਏ ਹਨ । ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਜਲਦ ਹੀ ਪੁਲਿਸ ਦੀ ਗ੍ਰਿਫਤ ‘ਚ ਹੋਣਗੇ । ਸ਼ਹਿਰ ‘ਚ ਆਏ ਦਿਨ ਵਾਪਰ ਰਹੀਆਂ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ । ਆਵਾਜ਼ ਬੁਲੰਦ ਲੋਕਾਂ ਨੇ ਇਸ ਨੂੰ ਸਰਕਾਰ ਦੀ ਨਲਾਇਕੀ ਦੱਸਦਿਆਂ ਕਾਨੂੰਨ ਵਿਵਸਥਾ ਸਹੀ ਕਰਨ ਦੀ ਮੰਗ ਕੀਤੀ ਹੈ।
