ਮਾਨਸਾ 30 ਜੂਨ(ਸਾਰਾ ਯਹਾਂ/ਬੀਰਬਲ ਧਾਲੀਵਾਲ) ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਜਿੱਧਰ ਵੇਖੋ ਹਰ ਪਾਸੇ ਧਰਨੇ ਮੁਜ਼ਾਹਰੇ ਅਤੇ ਰੋਸ ਰੈਲੀਆਂ ਨੇ ਪੰਜਾਬ ਸਰਕਾਰ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ ।ਚੋਣ ਵਰ੍ਹਾ ਹੋਣ ਦੇ ਬਾਅਦ ਬਾਵਜੂਦ ਵੀ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ ।ਇਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਸੋਹਣ ਲਾਲ ਮਿੱਤਲ ਪ੍ਰਧਾਨ ਨਗਰ ਸੁਧਾਰ ਸਭਾ ਮਾਨਸਾ, ਪ੍ਰਸ਼ੋਤਮ ਬਾਂਸਲ ਪ੍ਰਧਾਨ ਅਗਰਵਾਲ ਸਭਾ ਮਾਨਸਾ, ਬਲਜੀਤ ਸ਼ਰਮਾ, ਪ੍ਰਵੀਨ ਟੋਨੀ ਸ਼ਰਮਾ , ਜਤਿੰਦਰ ਕੁਮਾਰ ਆਗਰਾ,ਕਾਮਰੇਡ ਸ਼ਿਵਚਰਨ ਦਾਸ ਸੂਚਨਾ, ਨਰੇਸ਼ ਬਿਰਲਾ, ਕਾਮਰੇਡ ਰਾਜ ਕੁਮਾਰ ,ਅਤੇ ਤਰਸੇਮ ਮਿੱਢਾ ਨੇ, ਕਿਹਾ ਜਿੱਥੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਹੜਤਾਲ ਕੀਤੀ ਹੋਈ ਹੈ। ਉਥੇ ਹੀ ਸਫਾਈ ਸੇਵਕਾਂ ਨੇ ਵੀ ਪੰਜਾਬ ਪੱਧਰੀ ਹੜਤਾਲ ਕੀਤੀ ਹੋਈ ਹੈ ।ਜਿਸ ਕਾਰਨ ਪੂਰਾ ਪੰਜਾਬ ਇੱਕ ਕੂੜੇ ਦੇ ਢੇਰ ਵਿੱਚ ਬਦਲਦਾ ਜਾ ਰਿਹਾ ਹੈ। ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਗੰਭੀਰ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ । ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਕੋਰੋਨਾ ਕਾਲ ਦੌਰਾਨ ਪੰਜਾਬ ਵਾਸੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ ਹੀ ਸਰਕਾਰ ਨੂੰ ਵੀ ਘਾਟਾ ਤਾਂ ਪਿਆ ਹੈ ਪਰ ਸਰਕਾਰ ਦੀ ਬੇਰੁਖ਼ੀ ਦਾ ਖ਼ਮਿਆਜ਼ਾ ਪੰਜਾਬ ਵਾਸੀਅਾਂ ਨੂੰ ਭੁਗਤਣਾ ਪੈ ਰਿਹਾ ਹੈ । ਪਹਿਲਾਂ ਹੀ ਸਾਰੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ ਉੱਥੇ ਹੀ ਇਹ ਕੂੜੇ ਅਤੇ ਗੰਦਗੀ ਦੇ ਢੇਰ ਨਵੀਂ ਮਹਾਵਾਰੀ ਨਾਂ ਲੈ ਆਉਣਾ ਜਿਸ ਕਾਰਨ ਪੰਜਾਬ ਦੁਬਾਰਾ ਕਿਸੇ ਵੱਡੀ ਮੁਸੀਬਤ ਚ ਮੁਸੀਬਤ ਵਿੱਚ ਘਿਰ ਜਾਵੇ ਇਸ ਲਈ ਜਲਦੀ ਤੋਂ ਜਲਦੀ ਸਫਾਈ ਸੇਵਕਾਂ ਦੀ ਹੜਤਾਲ ਖ਼ਤਮ ਕਰਵਾ ਕੇ ਸਫਾਈ ਦੇ ਪ੍ਰਬੰਧਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਕਾਂਗਰਸ ਦੇ ਦੀ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ।ਜਿਨ੍ਹਾਂ ਵਿਚ ਘਰ ਘਰ ਨੌਕਰੀ ਕਰਜ਼ ਮੁਆਫੀ ਸ਼ਗਨ ਸਕੀਮ ਆਟਾ ਦਾਲ ਸਕੀਮ ਤੋਂ ਇਲਾਵਾ ਦਰਜਨਾਂ ਹੀ ਅਜਿਹੇ ਵਾਅਦੇ ਕੀਤੇ ਸਨ ਜਿਨ੍ਹਾਂ ਨੂੰ ਸਰਕਾਰ ਪੂਰਾ ਕਰਨ ਵਿੱਚ ਅਸਮਰੱਥ ਰਹੀ ਹੈ। ਅੱਜ ਵੇਖਿਆ ਜਾਵੇ ਤਾਂ ਸਰਕਾਰੀ ਹਸਪਤਾਲਾਂ ਦੀ ਹਾਲਤ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ।ਸਰਕਾਰੀ ਹਸਪਤਾਲਾਂ ਵਿੱਚ ਜਿੱਥੇ ਡਾਕਟਰਾਂ ਦੀ ਵੱਡੀ ਘਾਟ ਹੈ ਉਥੇ ਹੀ ਦੂਸਰੇ ਸਟਾਫ ਦੀ ਵੀ ਵੱਡੀ ਕਮੀ ਹੈ ।ਜਿਸ ਕਾਰਨ ਲੋਕਾਂ ਨੂੰ ਮਜਬੂਰੀ ਬਸ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।ਕਿਸਾਨ ਵਰਗ ਵੱਲੋਂ ਕਿਸਾਨ ਵਿਰੋਧੀ ਲਿਆਂਦੇ ਬਿਲ ਬਿਲਾ ਖ਼ਿਲਾਫ਼ ਜਿੱਥੇ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਪਿੰਡਾਂ ਵਿਚ ਨਾ ਵੜਨ ਦਾ ਐਲਾਨ ਕੀਤਾ ਹੋਇਆ ਹੈ। ਉਥੇ ਹੀ ਆਉਣ ਵਾਲੇ ਸਮੇਂ ਵਿਚ ਬਾਕੀ ਵਰਗ ਵੀ ਇਸ ਤਰ੍ਹਾਂ ਹੀ ਕਰ ਸਕਦੇ ਹਨ ।ਕਿਉਂਕਿ ਸਾਰੇ ਵਰਗ ਇਸ ਸਰਕਾਰ ਤੋਂ ਬਹੁਤ ਜ਼ਿਆਦਾ ਨਿਰਾਸ਼ ਹਨ। ਲੋਕਾਂ ਨੂੰ ਆਸ ਸੀ ਕਿ ਚੋਣ ਵਰ੍ਹੇ ਵਿੱਚ ਸਰਕਾਰ ਕੀਤੇ ਹੋਏ ਵਾਅਦੇ ਪੂਰੇ ਕਰੇਗੀ ਪਰ ਸਰਕਾਰ ਬਹੁਤ ਜ਼ਿਆਦਾ ਅਵੇਸਲੀ ਹੋਈ ਬੈਠੀ ਹੈ। ਅਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕਰ ਰਹੀ ਜਿੱਥੇ ਹੈ । ਬੇਰੁਜ਼ਗਾਰ ਨੌਜਵਾਨ ਸੰਘਰਸ਼ ਕਰ ਰਿਹਾ ਹੈ। ਡੇਅਲੀ ਅਤੇ ਆਊਟ ਸੋਰਸਿੰਗ ਵਾਲੇ ਮੁਲਾਜ਼ਮ ਵੀ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹਨ । ਪੰਜਾਬ ਵਿਚ ਸੱਤਾ ਵਿਚ ਕੋਈ ਵੀ ਧਿਰ ਹੋਵੇ ਉਨ੍ਹਾਂ ਨੂੰ ਸਿਰਫ ਆਪਣੀ ਕੁਰਸੀ ਤਕ ਮਤਲਬ ਹੁੰਦਾ ਹੈ ।ਆਮ ਜਨਤਾ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਅਜਿਹਾ ਹੀ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਵੀ ਕਰ ਰਹੀ ਹੈ ।ਪੰਜਾਬ ਵਿੱਚ ਸਾਰੀਆਂ ਹੀ ਸਿਆਸੀ ਤੇ ਰਾਜਨੀਤਕ ਧਿਰਾਂ ਤਰ੍ਹਾਂ ਤੋਂ ਇਲਾਵਾ ਮੁਲਾਜ਼ਮ ਵਰਗ ਵੀ ਵੱਡੇ ਪੱਧਰ ਤੇ ਰੋਸ ਧਰਨਿਆਂ ਵਿੱਚ ਜੁਟਿਆ ਹੋਇਆ ਹੈ। ਉੱਥੇ ਹੀ ਕੱਚੇ ਕਾਮੇ ਵੀ ਆਪਣੇ ਹੱਕਾਂ ਲਈ ਦਿਨ ਰਾਤ ਦੇ ਧਰਨੇ ਲਗਾ ਕੇ ਬੈਠੇ ਹੋਏ ਹਨ ।ਜੇ ਪੰਜਾਬ ਸਰਕਾਰ ਆਉਂਦੇ ਦਿਨਾਂ ਵਿੱਚ ਸਾਰੇ ਵਰਗਾਂ ਦੀਆਂ ਠੰਢੇ ਦਿਮਾਗ਼ ਨਾਲ ਮੁਸ਼ਕਲਾਂ ਹੱਲ ਨਹੀਂ ਕਰਦੀ ਤਾ ਇਸ ਦਾ ਖਮਿਆਜ਼ਾ ਇਸ ਸਰਕਾਰ ਨੂੰ ਜ਼ਰੂਰ ਭੁਗਤਣਾ ਪਵੇਗਾ।