
ਬੁਢਲਾਡਾ, 24 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ)ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜਰ ਰੱਖਦਿਆਂ ਚੋਣਾਂ ਵਿੱਚ ਡਿਊਟੀ ਦੇਣ ਵਾਲੇ ਮੁਲਾਜਮਾਂ ਨੂੰ ਕਰੋਨਾ ਮਹਾਂਮਾਰੀ ਦੇ ਅਤਿਆਤ ਨੂੰ ਮੱਦੇ ਨਜਰ ਰੱਖਦਿਆਂ ਟੀਕਾਕਰਨ ਬੂਸ਼ਟ ਡੋਜ਼ ਜ਼ਰੂਰੀ ਹੈ। ਇਸ ਸੰਬੰਧੀ ਐਸ.ਡੀ.ਐਮ. ਦਫਤਰ ਦੇ ਕਰਮਚਾਰੀਆਂ ਨੂੰ ਸਿਹਤ ਵਿਭਾਗ ਵੱਲੋਂ ਕੈਂਪ ਲਗਾ ਕੇ ਬੂਸ਼ਟ ਡੋਜ਼ ਲਗਾਈ ਗਈ। ਜਿਸ ਦੀ ਸ਼ੁਰੂਆਤ ਐਸ.ਡੀ.ਐਮ. ਕਾਲਾ ਰਾਮ ਕਾਂਸਲ ਤੋਂ ਕੀਤੀ ਗਈ। ਇਸ ਮੌਕੇ ਤੇ ਉਨ੍ਹਾਂ ਮੁਲਾਜਮਾਂ ਤੋਂ ਅਪੀਲ ਕੀਤੀ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ ਤੌਰ ਤੇ ਨੇਪਰੇ ਚਾੜਨ ਲਈ ਸਹਿਯੋਗ ਦੇਣ। ਉਥੇ ਕਰੋਨਾ ਮਹਾਂਮਾਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ। ਉਨ੍ਹਾਂ ਦੱਸਿਆ ਕਿ ਇਸ ਵਾਰ ਬੁਢਲਾਡਾ ਹਲਕੇ ਚ 216 ਪੋਲਿੰਗ ਬੂਥਾਂ ਰਾਹੀਂ ਮਰਦ 1,03,574 ਅਤੇ ਔਰਤਾਂ 91,303 ਅਤੇ ਥਰਡ ਜੈਂਡਰ 4 ਵੋਟਰ ਕੁੱਲ 1,194,881 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ ਕਿ ਸਮੂਹ ਲੋਕਾਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਨੂੰ ਅਪੀਲ ਕੀਤੀ ਗਈ। ਮਤਦਾਨ ਦੌਰਾਨ 2 ਗਜ ਦੀ ਦੂਰੀ, ਸੈਨੇਟਾਈਜਰ, ਮਾਸਕ ਆਦਿ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੋਕੇ ਮੁਲਾਜਮ ਧਰਮਜੀਤ ਸਿੰਘ, ਚਤਰ ਸਿੰਘ, ਸੂਪਰਡੈਂਟ ਗੁਰਮੀਤ ਸਿੰਘ ਆਦਿ ਮੁਲਾਜਮ ਹਾਜਰ ਸਨ।
