ਮਾਨਸਾ,08 ਅਕਤੂਬਰ-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪੰਜਾਬ ਦੀ ਆਪ ਸਰਕਾਰ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਗਰੰਟੀਆਂ ਨੂੰ ਲਾਗੂ ਕਰਨ ਤੋਂ ਪੂਰੀ ਤਰ੍ਹਾ ਭੱਜ ਚੁੱਕੀ ਹੈ ਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ । ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰ ਰਿਹਾ ਹੈ ਕਿ ਮਿਸਾਲੀ ਬਹੁਮਤ ਨਾਲ ਸੱਤਾ ਵਿੱਚ ਆਈ ਕੋਈ ਸਰਕਾਰ ਆਪਣੇ ਕਾਰਜਕਾਲ ਦੇ ਛੇ ਮਹੀਨਿਆ ਵਿੱਚ ਹੀ ਪੂਰੀ ਤਰ੍ਹਾ ਲੋਕਾ ਦਾ ਵਿਸਵਾਸ ਗਵਾ ਚੁੱਕੀ ਹੋਵੇ , ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰਾਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਤੋਂ ਪਹਿਲਾਂ ਕੀਤੀਆ ਗਰੰਟੀਆ ਨੂੰ ਪੂਰਾ ਕਰਨ ਸਬੰਧੀ ਮੰਮੋਰੰਡਮ ਭੇਜਣ ਤੋਂ ਬਾਅਦ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ (ਐਮ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ । ਉਨ੍ਹਾਂ ਕਿਹਾ ਕਿ ਸੀਪੀਆਈ ( ਐਮ ) ਵੱਲੋ ਪਿਛਲੇ ਮਹੀਨੇ 24 ਸਤੰਬਰ ਨੂੰ ਜਲੰਧਰ ਵਿਖੇ ਸੂਬਾਈ ਰੋਸ ਰੈਲੀ ਕਰਕੇ ਆਪ ਸਰਕਾਰ ਦੇ ਖਿਲਾਫ ਸੰਘਰਸ਼ ਦਾ ਅਗਾਜ਼ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਪ੍ਰਚੰਡ ਕੀਤਾ ਜਾਵੇਗਾ । ਭਗਵੰਤ ਮਾਨ ਸਰਕਾਰ ਨੂੰ ਲੋਕਾਂ ਨੂੰ ਦਿੱਤੀਆ ਗਰੰਟੀਆ ਪੂਰੀਆ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ ।
ਐਡਵੋਕੇਟ ਉੱਡਤ ਨੇ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ , ਦਿਨੋ-ਦਿਨ ਵੱਧ ਰਹੀਆ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਤੇ ਪੰਜਾਬ ਪੁਲਿਸ ਦੇ ਮੂਕ ਦਰਸ਼ਕ ਬਣ ਕੇ ਬੈਠੇ ਰਹਿਣ ਦੇ ਰਵੱਈਏ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ ਤੇ ਪੰਜਾਬ ਪੁਲਿਸ ਪੂਰੀ ਤਰ੍ਹਾ ਅਪਰਾਧੀਆ ਦੀ ਪੁਸਤਪਨਾਹੀ ਕਰ ਰਹੀ ਹੈ ।
ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਸਬੰਧੀ ਯਤਨ ਕਰੇ ਤੇ ਮਰੇ ਦੁੱਧਾਰੂ ਪਸ਼ੂਆ ਦਾ ਮੁਆਵਜ਼ਾ ਪਸ਼ੂ ਪਾਲਕਾਂ ਨੂੰ ਦਿੱਤਾ ਜਾਵੇ । ਬੇਮੌਸਮੀ ਬਰਸਾਤ ਕਾਰਨ ਤਬਾਹ ਹੋਈਆਂ ਫਸਲਾਂ ਤੇ ਘਰਾਂ ਲਈ ਮੁਆਵਜ਼ਾ ਜਾਰੀ ਕੀਤਾ ਜਾਵੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਅਮਰਜੀਤ ਸਿੰਘ ਖੋਖਰ , ਕਾਮਰੇਡ ਅਵਤਾਰ ਸਿੰਘ ਛਾਪਿਆਵਾਲੀ ,ਕਾਮਰੇਡ ਰਾਜੂ ਗੌਸਵਾਮੀ , ਕਾਮਰੇਡ ਰਾਜ ਕੁਮਾਰ ਗਰਗ , ਕਾਮਰੇਡ ਬਲਵਿੰਦਰ ਸਿੰਘ ਕੋਟਧਰਮੂ, ਕਾਮਰੇਡ ਜਲੌਰ ਸਿੰਘ , ਕਾਮਰੇਡ ਸੁਰੇਸ਼ ਕੁਮਾਰ , ਕਾਮਰੇਡ ਬੀਰਬਲ ਚੌਹਾਨ ਤੇ ਕਾਮਰੇਡ ਗੁਰਚਰਨ ਸਿੰਘ ਮਾਨਸਾ ਆਦਿ ਵੀ ਹਾਜਰ ਸਨ ।