
ਮਾਨਸਾ, 19 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਕਣਕ ਅਤੇ ਦਾਲ ਵੰਡੇ ਜਾ ਰਹੇ ਹਨ, ਜਿਸ ਤਹਿਤ ਅੱਜ ਮਾਨਸਾ ਦੇ ਵਾਰਡ ਨੰਬਰ 16 ਤੋਂ ਇਸ ਦੀ ਸ਼ੁਰੂਆਤ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਪ੍ਰੇਮ ਮਿੱਤਲ ਵੱਲੋਂ ਕੀਤੀ ਗਈ। ਇਸ ਮੌਕੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਮੇਸ਼ਾਂ ਹੀ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਬਾਂਹ ਫੜੀ ਹੈ ਅਤੇ ਉਨ੍ਹਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦਾਂ ਨੂੰ ਸਮੇਂ-ਸਮੇਂ ‘ਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਨੀਲੇ ਕਾਰਡ ਧਾਰਕਾਂ ਨੂੰ 3 ਮਹੀਨੇ ਲਈ 15 ਕਿਲੋ ਕਣਕ ਪ੍ਰਤੀ ਵਿਅਕਤੀ ਅਤੇ 3 ਕਿਲੋ ਦਾਲ ਪ੍ਰਤੀ ਕਾਰਡ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਸਰਕਾਰ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਹੀ ਵਚਨਬੱਧ ਹੈ।
ਇਸ ਮੌਕੇ ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਸ਼੍ਰੀ ਅਸ਼ੋਕ ਗਰਗ, ਸ਼੍ਰੀ ਪ੍ਰਸ਼ੋਤਮ ਬਾਂਸਲ, ਸ਼੍ਰੀ ਵਿਨੋਦ ਭੱਮਾ, ਸ਼੍ਰੀ ਰੁਲਦੂ ਰਾਮ ਬਾਂਸਲ, ਤੀਰਥ ਸਿੰਘ ਮਿੱਤਲ, ਵਿਸ਼ਾਲ ਗੋਲਡੀ, ਸ਼੍ਰੀ ਜਗਤ ਰਾਮ ਗਰਗ, ਸ਼੍ਰੀ ਪਵਨ ਕੋਟਲੀ, ਸ਼੍ਰੀ ਕ੍ਰਿਸ਼ਨ ਫੱਤਾ, ਸ਼੍ਰੀ ਹਾਕਮ ਚੰਦ, ਸ਼੍ਰੀ ਭੂਸ਼ਨ ਕੁਮਾਰ, ਸ਼੍ਰੀ ਕੁਲਦੀਪ ਚਾਂਦਪੁਰੀਆ ਅਤੇ ਕ੍ਰਿਸ਼ਨ ਬਾਂਸਲ ਹਾਜ਼ਰ ਸਨ
