ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਐਸ ਐਸ ਪੀ ਵੱਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ

0
32

ਮਾਨਸਾ, 10 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ) : ਆਸਰਾ ਲੋਕ ਸੇਵਾ ਕਲੱਬ ਮਾਨਸਾ ਤਰਫ਼ੋਂ ਐਸ.ਐਸ.ਪੀ ਸ੍ਰੀ ਸੁਰੇਂਦਰ ਲਾਂਬਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਪ੍ਰੇਮ ਮਿੱਤਲ ਦੁਆਰਾ ਲੋੜਵੰਦ ਔਰਤਾਂ ਨੂੰ 5 ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਹ ਸਿਲਾਈ ਮਸ਼ੀਨਾਂ ਨਵਦੀਪ ਸਿੰਘ ਸਵਿੱਟਜਰਲੈਂਡ ਵੱਲੋਂ ਆਪਣੇ ਪਿਤਾ ਮਾ: ਸੁਖਦੇਵ ਸਿੰਘ ਦੀ ਯਾਦ ਵਿੱਚ ਭੇਟ ਕੀਤੀਆਂ ਗਈਆਂ ਸਨ।
    ਇਸ ਮੌਕੇ ਬੋਲਦਿਆਂ ਐਸ.ਐਸ.ਪੀ ਸ੍ਰੀ ਸੁਰੇਂਦਰ ਲਾਂਬਾ ਅਤੇ ਚੇਅਰਮੈਨ ਪ੍ਰੇਮ ਮਿੱਤਲ ਨੇ ਕਿਹਾ ਕਿ ਕਲੱਬ ਦਾ ਇਹ ਉਦਮ ਸ਼ਲਾਘਾਯੋਗ ਹੈ। ਅਜਿਹੇ ਉਦਮਾਂ ਸਦਕਾ ਗਰੀਬ ਅਤੇ ਲੋੜਵੰਦ ਵਿਅਕਤੀਆਂ ਨੂੰ ਜਰੂਰਤ ਦੀਆਂ ਚੀਜਾਂ ਮੁਹੱਈਆ ਹੁੰਦੀਆਂ ਹਨ। ਕਲੱਬ ਦੇ ਪ੍ਰੋਜੈਕਟ ਚੇਅਰਮੈਨ ਤਰਸੇਮ ਸੇਮੀ ਨੇ ਕਿਹਾ ਕਿ ਇਸ ਤੋਂ ਇਲਾਵਾ 1 ਲੜਕੀ ਨੂੰ ਦਾਖਲਾ ਫੀਸ ਦੀ ਸਹਾਇਤਾ ਅਤੇ 2 ਲੜਕੀਆਂ ਨੂੰ ਜਰੂਰਤ ਦਾ ਸੁੱਕਾ ਰਾਸ਼ਨ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲੱਬ ਦੁਆਰਾ ਅਜਿਹੇ ਲੋਕ ਭਲਾਈ ਕਾਰਜ ਹਮੇਸ਼ਾਂ ਜਾਰੀ ਰਹਿਣਗੇ।
       ਇਸ ਮੌਕੇ ਨਵਨੀਤ ਵਿਰਕ, ਹਰਸ਼ਦੀਪ ਸਿੰਘ ਜਿੰਮੀ, ਹੈਪੀ ਅਰੋੜਾ, ਲੋਹਿਤ ਸ਼ਰਮਾ, ਸਾਜਨ ਅਰੋੜਾ, ਜਸਵੰਤ ਮਾਨ, ਸਿਮਰਨ ਕੌਰ ਵਿਰਕ ਕੈਨੇਡਾ, ਸਮਾਜ ਸੇਵੀ ਜਗਤ ਰਾਮ ਆਦਿ ਹਾਜਰ ਸਨ।

LEAVE A REPLY

Please enter your comment!
Please enter your name here