*ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਕੀਤਾ ਨੌਵੇਂ ਦਿਨ ਦੀ ਨਾਇਟ ਦਾ ਉਦਘਾਟਨ*

0
55

*”ਸ਼੍ਰੀ ਰਾਮ ਮੇਰੇ ਘਰ ਆਏਂਗੇ” ਭਜਨ ਨੇ ਦਰਸ਼ਕਾਂ ਨੂੰ ਕੀਤਾ ਨਿਹਾਲ* 

 *ਮੋਹਿਤ ਬਾਗਲਾ ਅਤੇ ਡਾ. ਜੀਵਨ ਗਰਗ ਨੇ ਕੀਤੀ ਆਰਤੀ ਦੀ ਰਸਮ ਅਦਾ* 

 *17 ਸਾਲਾਂ ਆਰਿਅਨ ਸ਼ਰਮਾ ਵੱਲੋਂ ਪਹਿਲੀ ਵਾਰ ਨਿਭਾਏ ਹਨੂੰਮਾਨ ਜੀ ਦੇ ਰੋਲ ਨੂੰ ਦਰਸ਼ਕਾਂ ਨੇ ਬਹੁਤ ਸਹਾਰਿਆ* 

ਮਾਨਸਾ, 09 ਅਕਤੂਬਰ-(ਸਾਰਾ ਯਹਾਂ/ਮੁੱਖ ਸੰਪਾਦਕ)

ਸਥਾਨਕ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ ਵਲੋਂ ਰਾਮ ਲੀਲਾ ਦੀ ਨੌਵੀਂ ਨਾਇਟ ਵਿੱਚ ਅੱਜ ਸ਼ਵਰੀ ਉਧਾਰ, ਸ਼੍ਰੀ ਹਨੂੰਮਾਨ ਮਿਲਣ, ਸੁਗਰੀਵ ਮਿੱਤਰਤਾ,ਬਾਲੀ ਸੁਗਰੀਵ ਦੇ ਯੁੱਧ ਦਾ ਆਨੰਦ ਮਾਣਿਆ

ਅੱਜ ਦੀ ਨੌਵੀਂ ਨਾਇਟ ਦਾ ਉਦਘਾਟਨ ਚੇਅਰਮੈਨ ਮਾਰਕਿਟ ਕਮੇਟੀ ਸ਼੍ਰੀ ਗੁਰਪ੍ਰੀਤ ਸਿੰਘ ਭੁੱਚਰ ਵੱਲੋਂ ਕੀਤਾ ਗਿਆ ਅਤੇ ਆਰਤੀ ਦੀ ਰਸਮ ਐਮ ਆਰ ਮੈਡੀਕਲ ਸਟੋਰ ਦੇ ਮਾਲਕ ਮੋਹਿਤ ਬਾਗਲਾ ਤੋਂ ਇਲਾਵਾ ਡਾ. ਜੀਵਨ ਗਰਗ ਐਮ ਡੀ ਮੈਡੀਸਨ ਅਤੇ ਉਨ੍ਹਾਂ ਦੀ ਧਰਮ ਪਤਨੀ ਡਾ. ਸੋਨਲ ਗਰਗ ਨੇ ਅਦਾ ਕੀਤੀ। 

         ਇਸ ਮੌਕੇ ਕਲੱਬ ਦੇ ਸਰਪ੍ਰਸਤ ਡਾ. ਮਾਨਵ ਜਿੰਦਲ, ਜਨਰਲ ਸਕੱਤਰ ਧਰਮਪਾਲ ਸ਼ੰਟੂ, ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਸਟੇਜ ਸਕੱਤਰ ਅਰੁਣ ਅਰੋੜਾ, ਪੁਨੀਤ ਸ਼ਰਮਾ ਗੋਗੀ, ਬਨਵਾਰੀ ਲਾਲ ਬਜਾਜ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਮੋਹਿਤ ਗੋਇਲ, ਰਾਜੀਵ ਕੁਮਾਰ ਕਾਲਾ ਤੋਂ ਇਲਾਵਾ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ। 

      ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਅਤੇ ਪ੍ਰਧਾਨ ਪ੍ਰਵੀਨ ਗੋਇਲ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਕਲੱਬ ਵੱਲੋਂ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੇ ਪ੍ਰਬੰਧਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। 

     ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲੀਆ ਨੇ ਦੱਸਿਆ ਅੱਜ ਦੀ ਨਾਇਟ ਦਾ ਸ਼ੁਭ ਆਰੰਭ ਸ਼੍ਰੀ ਰਾਮ ਲਛਮਣ ਅਤੇ ਹਨੂੰਮਾਨ ਜੀ ਦੀ ਆਰਤੀ ਕਰਕੇ ਕੀਤਾ ਗਿਆ। ਨਾਇਟ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸ਼ਵਰੀ ਉਧਾਰ,ਬਾਲੀ ਸੁਗਰੀਵ ਯੁੱਧ ਹੋਇਆ, ਸ਼੍ਰੀ ਰਾਮ ਚੰਦਰ ਜੀ ਨੇ ਬਾਲੀ ਬਧ ਕੀਤਾ ਅਤੇ ਲਛਮਣ ਜੀ ਦਾ ਸੁਗਰੀਵ ਨੂੰ ਰਾਜ ਤਿਲਕ ਕਰਨਾ ਅਤੇ ਹਨੂੰਮਾਨ ਜੀ ਨੂੰ ਸੀਤਾ ਮਾਤਾ ਦੀ ਖੋਜ ਲਈ ਲੰਕਾ ਭੇਜਣਾ ਸਾਰੇ ਸੀਨ ਦੇਖਣ ਯੋਗ ਸਨ। 

        ਪ੍ਰਧਾਨ ਐਕਟਰ ਬਾਡੀ ਸ਼੍ਰੀ ਵਰੁਣ ਬਾਂਸਲ ਵੀਨੂੰ ਨੇ ਦੱਸਿਆ ਸ਼੍ਰੀ ਰਾਮ ਜੀ ਦੀ ਭੂਮਿਕਾ ਵਿਚ ਵਿਪਨ ਅਰੋੜਾ, ਲਛਮਣ ਸੋਨੂੰ ਰੱਲਾ, ਹਨੂੰਮਾਨ ਜੀ ਦਾ ਰੋਲ 17 ਸਾਲਾ ਦੇ ਲੜਕੇ ਆਰਿਅਨ ਸ਼ਰਮਾ ਨੇ ਪਹਿਲੀ ਵਾਰ ਬਹੁਤ ਹੀ ਖੁਬਸੂਰਤੀ ਨਾਲ ਨਿਭਾਇਆ, ਸ਼ਵਰੀ ਤਰਸੇਮ ਹੋਂਡਾ,ਬਾਲੀ ਭਾਰਤ ਭੂਸ਼ਨ ਬੰਟੀ ਸ਼ਰਮਾ, ਸੁਗਰੀਵ ਸਤਨਾਮ ਸੇਠੀ , ਤਾਰਾ ਜੁਨੈਦ, ਛੋਟੇ ਅੰਗਦ ਦੀ ਭੂਮਿਕਾ ਬਾਲ ਕਲਾਕਾਰ ਜਸ਼ਨ, ਬ੍ਰਾਹਮਣ ਸੰਟੀ ਅਰੋੜਾ ਅਤੇ ਗੁਰੂ ਮਨੋਜ ਅਰੋੜਾ ਆਪਣੇ ਰੋਲ ਬਹੁਤ ਬਾਖੂਬੀ ਨਾਲ ਨਿਭਾਏ। 

          ਕਲੱਬ ਪ੍ਰੈਸ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਇਹਨਾਂ ਸਾਰੇ ਸੀਨਾਂ ਦੀ ਸਫਲਤਾ ਲਈ ਸਾਡੇ ਡਾਇਰੈਕਟਰਜ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ , ਮੁਕੇਸ਼ ਬਾਂਸਲ, ਕੇ.ਸੀ. ਸ਼ਰਮਾ, ਸੇਵਕ ਸੰਦਲ ਅਤੇ ਤਰਸੇਮ ਹੋੰਡਾ ਦੀ ਕਈ ਮਹੀਨਿਆਂ ਦੀ ਮਿਹਨਤ ਹੈ।

LEAVE A REPLY

Please enter your comment!
Please enter your name here