*ਚੁਸਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ `ਚ ਮਹਿੰਗਾਈ ਦੇ ਖਿਲਾਫ਼ ਯੂਥ ਕਾਂਗਰਸ ਨੇ ਕੀਤਾ ਪ੍ਰਦਰਸ਼ਨ `ਫੂਕੀ ਕੇਂਦਰ ਸਰਕਾਰ ਦੀ ਅਰਥੀ*

0
37

ਮਾਨਸਾ, 9 ਸਤੰਬਰ (ਸਾਰਾ ਯਹਾਂ/ਗੋਪਾਲ ਅਕਲੀਆ)-ਕੇਂਦਰ ਸਰਕਾਰ ਵੱਲੋਂ ਲਗਾਤਾਰ ਰਸੋਈ ਗੈਸ ਤੋਂ ਲੈ ਕੇ ਡੀਜਲ, ਪੈਟਰੋਲ ਅਤੇ ਹੋਰ ਵਸਤਾਂ ਦੀਆਂ ਕੀਮਤਾ ਵਧਾਏ ਜਾਣ ਦੇ ਵਿਰੋਧ ਵਿੱਚ ਆਲ ਇੰਡੀਆ ਕਾਂਗਰਸ ਪ੍ਰਧਾਨ ਸ਼੍ਰੀ ਨਿਵਾਸਨ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਚਹਿਲ ਦੀ ਅਗਵਾਈ ਵਿੱਚ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਯੂਥ ਕਾਂਗਰਸੀ ਆਗੂਆਂ ਨੇ ਮਹਿੰਗਾਈ ਦੇ ਖਿਲਾਫ ਸ਼ਹਿਰ ਦੇ ਬੱਸ ਅੱਡੇ ਤੋਂ ਲੈ ਕੇ ਬਾਰਾਂ ਹੱਟਾਂ ਚੌਂਕ ਤੱਕ ਪ੍ਰਦਰਸ਼ਨ ਕੀਤਾ। ਜਿਸ ਵਿੱਚ ਪੰਚਾਂ, ਸਰਪੰਚਾਂ ਤੋਂ ਇਲਾਵਾ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਚਹਿਲ ਨੇ ਕਿਹਾ ਕਿ ਮਹਿੰਗਾਈ ਦੇ ਮਾਮਲੇ ਵਿੱਚ ਹਰ ਦਿਨ ਜਰੂਰੀ ਵਸਤਾਂ ਦੀਆਂ ਕੀਮਤਾ ਵਧਾ ਕੇ ਕੇਂਦਰ ਦੀ ਮੋਦੀ ਸਰਕਾਰ ਆਮ ਆਦਮੀ ਤੋਂ ਜੀਵਨ ਜਿਉਣ ਦਾ ਹੱਕ ਵੀ ਖੋਹ ਰਹੀ ਹੈ। ਦਰਮਿਆਨੇ ਵਰਗ ਦਾ ਵਿਅਕਤੀ ਮਹਿੰਗਾਈ ਵਿੱਚ ਪਿਸ ਕੇ ਹਰ ਦਿਨ ਆਪਣਾ ਗੁਜਾਰਾਂ ਕਰਨ ਦੀ ਲੜਾਈ ਲੜ ਰਿਹਾ ਹੈ, ਪਰ ਕੇਂਦਰ ਦੀ ਸੱਤਾ ਤੇ ਬੈਠੀ ਬੇਸ਼ਰਮ ਹੋਈ ਮੋਦੀ ਸਰਕਾਰ ਹਰ ਦਿਨ ਰਸੋਈ ਗੈਸ, ਪੈਟਰੋਲ ਤੇ ਆਮ ਲੋੜੀਦੀਆਂ ਵਸਤਾਂ ਵਿੱਚ ਲਗਾਤਾਰ ਵਾਧਾ ਕਰ ਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭੁਲੇਖੇ ਵਿੱਚ ਰੱਖ ਕੇ ਚੰਗੇ ਦਿਨਾਂ ਦੀ ਆਸ ਜਗਾਉਂਦਿਆਂ ਸੱਤਾਂ ਵਿੱਚ ਆਈ ਇਸ ਸਰਕਾਰ ਨੇ ਮਹਿੰਗਾਈ ਦੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਅੱਜ ਹਾਲਤ ਇਹ ਹੈ ਕਿ ਆਮ ਆਦਮੀ ਦਾ ਗੁਜਾਰਾ ਔਖਾ ਹੋ ਗਿਆ ਹੈ। ਰਸੋਈ ਗੈਸ ਦੀ ਸਬਸਿਡੀ ਘੱਟ ਕੇ ਹੀ ਕੁੱਝ ਰੁਪਏ ਰਹਿ ਗਈ ਹੈ। ਚਹਿਲ ਨੇ ਕਿਹਾ ਕਿ ਪਹਿਲਾਂ ਮਹਿੰਗਾਈ ਦੇ ਮਾਮਲੇ ਵਿੱਚ ਯੂਪੀਏ ਸਰਕਾਰ ਦੇ ਖਿਲਾਫ ਬੋਲਣ ਵਾਲੇ ਮੋਦੀ ਅਤੇ ਉਸ ਦੇ ਮੰਤਰੀ ਮੰਡਲ ਨੇ ਹੁਣ ਚੁੱਪ ਕਿਉਂ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦ ਲੋਕ ਮਹਿੰਗਾਈ, ਕਿਸਾਨੀ ਮੁੱਦਿਆਂ ਤੇ ਹੋਰ ਮਾਮਲਿਆਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਚੱਲਦਾ ਕਰਨਗੇ ਅਤੇ ਸੱਤਾਾ ਵਿੱਚ ਮੁੜ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਆਵੇਗੀ। ਉਨ੍ਹਾਂ ਨੇ ਇਸ ਮੌਕੇ ਸ਼ਹਿਰ ਦੇ ਬੱਸ ਅੱਡਾ ਚੌਂਕ ਵਿਖੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਵੀ ਮੁਜਾਹਰਾ ਕੀਤਾ। ਇਸ ਮੌਕੇ ਹਲਕਾ ਸਰਦੂਲਗੜ੍ਹ ਉਪ ਪ੍ਰਧਾਨ ਸਤਵਿੰਦਰ ਸ਼ੰਮੀ ਨੰਗਲ ਕਲਾਂ, ਜਿ਼ਲ੍ਹਾ ਉਪ ਪ੍ਰਧਾਨ ਲਖਵਿੰਦਰ ਬੱਛੋਆਣਾ, ਬਲਾਕ ਪ੍ਰਧਾਨ ਭੀਖੀ ਮਲਕੀਤ ਸਿੰਘ ਅਕਲੀਆ, ਜਰਨਲ ਸਕੱਤਰ ਹਰਜਿੰਦਰ ਸਿੰਘ ਅਕਲੀਆ, ਸੀਨੀਅਰ ਯੂਥ ਆਗੂ ਕੇਵਲ ਸਿੰਘ ਅਕਲੀਆ, ਟੋਨੀ ਕੋਟੜਾ, ਜਿਲ੍ਹਾ ਜਨਰਲ ਸੈਕਟਰੀ ਰਜਨੀਸ਼ ਸ਼ਰਮਾ, ਗਗਨਦੀਪ ਸਿੰਘ ਸਿੱਧੂ ਨੰਗਲ ਖੁਰਦ ਸ਼ੋਸ਼ਲ ਮੀਡੀਆ ਇੰਚਾਰਜ, ਹਲਕਾ ਮਾਨਸਾ ਪ੍ਰਧਾਨ ਡਾ. ਕੁਲਵਿੰਦਰ ਮਾਨ, ਬਲਾਕ ਪ੍ਰਧਾਨ ਮਾਨਸਾ ਬੂਟਾ ਸਿੰਘ ਮਾਨਸਾ, ਬਲਾਕ ਬੁਢਲਾਡਾ ਪ੍ਰਧਾਨ ਗੁਰਪ੍ਰੀਤ ਵਰ੍ਹੇ, ਬਲਾਕ ਮਾਨਸਾ ਜਰਨਲ ਸਕੱਤਰ ਸੁਰਿੰਦਰ ਸਿੰਘ, ਬਲਾਕ ਉਪ ਪ੍ਰਧਾਨ ਮਨਦੀਪ ਸਿੰਘ ਬੱਗੂ, ਅਮਰੀਕ ਸਿੰਘ ਦੁੱਲਾ ਸਰਪੰਚ ਭੁਪਾਲ, ਅਮਰੀਕ ਸਿੰਘ ਤਾਰੀ ਸਰਪੰਚ ਖੀਵਾ ਕਲਾਂ, ਅਰਸ਼ੀ ਮਾਨਸਾ, ਬਲਕਰਨ ਸਿੰਘ ਜਟਾਣਾ, ਸੁਖਵਿੰਦਰ ਸੁੱਖੀ, ਜਗਾਤਰ ਸਿੰਘ ਪੇਵਾ, ਅੰਗਰੇਜ ਆਡਿਆਂਵਾਲੀ, ਗੁਰਦੀਪ ਗੁਰਨੇ, ਗੁਰਦੀਪ ਕੋਟਲੀ, ਨਿਸ਼ਾਨ ਨੰਗਲ ਕਲਾਂ, ਮਨਜੀਤ ਭੁਪਾਲ, ਸੁੱਖਾ ਭੀਖੀ, ਨਿਰਮਲ ਸਿੰਘ ਮੋਹਰ ਸਿੰਘ ਵਾਲਾ, ਲੱਖਾ ਸਮਾਉਂ, ਸ਼ੋਸ਼ਲ ਮੀਡੀਆ ਇੰਚਾਰਜ ਅੰਕੁਸ਼ ਅਰੋੜਾ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here