
ਅੰਮ੍ਰਿਤਸਰ (ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਦੇ ਲੋਕਲ ਬਾਡੀਜ ਵਿਭਾਗ ਦੇ ਵਜ਼ੀਰ ਡਾ. ਇੰਦਰਬੀਰ ਸਿੰਘ ਨਿੱਜਰ ਉਨਾਂ ਵੱਲੋਂ ਦਿੱਤੇ ਵਿਵਾਦਤ ਬਿਆਨ ‘ਤੇ ਅੜ ਗਏ ਹਨ ਤੇ ਉਨਾਂ ਨੇ ਇਸ ਮਾਮਲੇ ‘ਤੇ ਸਪਸ਼ੱਟੀਕਰਨ ਦੇਣ ਤੋੰ ਇਨਕਾਰ ਕਰ ਦਿੱਤਾ।
ਡਾ. ਨਿੱਜਰ ਦੇ ਬਿਆਨ ਦੇ ਮੀਡੀਆ ‘ਚ ਆਉਣ ਤੋਂ ਬਾਅਦ ਡਾ. ਨਿੱਜਰ ਦੀ ਚੁਫੇਰਿਓਂ ਹੋ ਰਹੀ ਆਲੋਚਨਾ ਤੋਂ ਬਾਅਦ ਜਦੋਂ ਏਬੀਪੀ ਸਾਂਝਾ ਨੇ ਡਾ. ਨਿੱਜਰ ਦੇ ਗ੍ਰਹਿ ਜਾ ਕੇ ਸੰਪਰਕ ਕੀਤਾ ਤਾਂ ਡਾ. ਨਿੱਜਰ ਨੇ ਇਸ ‘ਤੇ ਸਪੱਸ਼ਟੀਕਰਨ ਦੇਣ ਤੋਂ ਹੀ ਮਨਾ ਕਰ ਦਿੱਤਾ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਦਾ ਬਿਆਨ ਦੇਣ ਲਈ ਇੰਦਰਬੀਰ ਨਿੱਜਰ ਨੂੰ ਜਨਤਕ ਮਾਫੀ ਮੰਗਣ ਦੀ ਮੰਗ ਕੀਤੀ। ਉਨ੍ਹਾਂ ਨੇ ਟਵੀਵ ਕਰਕੇ ਕਿਹਾ ਕਿ ਕੈਬਨਿਟ ਮੰਤਰੀ ਨੇ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਵਰਤੀ ਹੈ। ਕਣਕ ਅਤੇ ਝੋਨੇ ਦੀ ਫ਼ਸਲ ਬੀਜਣ ਲਈ ਕਿਸਾਨ ਮਜਬੂਰ ਹਨ। ਕਿਉਂਕਿ ਸਰਕਾਰ ਹੋਰ ਫ਼ਸਲਾਂ ਉਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਵਿਚ ਨਾਕਾਮ ਰਹੀ ਹੈ।
