
ਚੰਡੀਗੜ੍ਹ, 2 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ੍ਰੀ ਰਵੀ ਸ਼ੰਕਰ ਝਾਅ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 10 ਨਵੇ ਵਧੀਕ ਜੱਜਾਂ ਨੂੰ ਇੱਕ ਸਾਦੇ ਅਤੇ ਪਰਿਭਾਵਸ਼ਾਲੀ ਸਮਾਗਮ ਦੌਰਾਨ ਅਹੁਦੇ ਦੀ ਸਹੁੰ ਚੁਕਾਈ।
ਹਾਈਕੋਰਟ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਜ਼ਿੰਨ੍ਹਾਂ ਨੂੰ ਸਹੁੰ ਚੁਕਾਈ ਗਈ ਉਨ੍ਹਾਂ ਵਿੱਚ ਵਧੀਕ ਜੱਜ ਸ੍ਰੀ ਕੁਲਦੀਪ ਤਿਵਾੜੀ, ਸ੍ਰੀ ਗੁਰਬੀਰ ਸਿੰਘ, ਸ੍ਰੀ ਦੀਪਕ ਗੁਪਤਾ, ਸ੍ਰੀਮਤੀ ਅਮਰਜੋਤ ਭੱਟੀ, ਸ੍ਰੀਮਤੀ ਰਿਤੂ ਟੈਗੋਰ, ਸ੍ਰੀਮਤੀ ਮਨੀਸ਼ਾ ਬੱਤਰਾ, ਮਿਸ ਹਰਪ੍ਰੀਤ ਕੌਰ ਜੀਵਨ, ਸ੍ਰੀਮਤੀ ਸੁਖਵਿੰਦਰ ਕੌਰ, ਸ੍ਰੀ ਸੰਜੀਵ ਬੇਰੀ ਅਤੇ ਸ੍ਰੀ ਵਿਕਰਮ ਅਗਰਵਾਲ ਸ਼ਾਮਲ ਹਨ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਵਕੀਲ ਵੀ ਸ਼ਾਮਲ ਸਨ।
ਬੁਲਾਰੇ ਨੇ ਦੱਸਿਆ ਕਿ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਦੀ ਗਿਣਤੀ 56 ਤੋਂ ਵੱਧ ਕੇ 66 ਹੋ ਗਈ ਹੈ।
————
