
ਬਰਨਾਲਾ,06 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਸ਼ੁੱਕਰਵਾਰ ਨੂੰ ਬਰਨਾਲਾ ਦੇ ਐਸਐਸਪੀ ਤੇ ਐਸਪੀ ਮਾਲ ਰੇਲ ਗੱਡੀਆਂ ਦੀ ਆਵਾਜਾਈ ਲਈ ਰੇਲਵੇ ਲਾਈਨ ਦੀ ਜਾਂਚ ਕਰਨ ਲਈ ਟ੍ਰੈਕ ਚੈਕਿੰਗ ਰੇਹੜੀ ‘ਤੇ ਜਾ ਰਹੇ ਸੀ। ਟ੍ਰੈਕ ਚੈਕਿੰਗ ਰੇਹੜੀ ਦਾ ਚੱਕਾ ਟੁੱਟਣ ਕਾਰਨ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਇਸ ਹਾਦਸੇ ‘ਚ ਐਸਐਸਪੀ ਤੇ ਐਸਪੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਸਮੇਂ ਦੋਵਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਦੀ ਆਵਾਜਾਈ ਲਈ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਸੀ ਜਿਸ ਮਗਰੋਂ ਜਿੱਥੇ ਕਿਸਾਨਾਂ ਨੇ ਕਈ ਥਾਂਵਾਂ ਤੋਂ ਆਪਣਾ ਧਰਨਾ ਰੇਲਵੇ ਟ੍ਰੈਕ ਤੋਂ ਚੁੱਕ ਲਿਆ ਇਸ ਦੇ ਨਾਲ ਸੂਬਾ ਸਰਕਾਰ ਵੱਲੋਂ ਵੀ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।
