ਚੀਨੀ ਹਮਲੇ ਮਗਰੋਂ ਮੋਦੀ ਦਾ ਐਕਸ਼ਨ, 19 ਜੂਨ ਨੂੰ ਬੁਲਾਈ ਸਰਬ ਪਾਰਟੀ ਬੈਠਕ

0
50

ਨਵੀਂ ਦਿੱਲੀ (ਸਾਰਾ ਯਹਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਜੂਨ ਨੂੰ ਸ਼ਾਮ 5 ਵਜੇ ਭਾਰਤ-ਚੀਨ ਤਣਾਅ ‘ਤੇ ਸਰਬ ਪਾਰਟੀ ਬੈਠਕ ਬੁਲਾਈ ਹੈ। ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਪ੍ਰਧਾਨ ਮੰਤਰੀ ਇਸ ਸਥਿਤੀ ਬਾਰੇ ਪਾਰਟੀ ਦੇ ਸਾਰੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਪ੍ਰਧਾਨ ਇਸ ਵਰਚੁਅਲ ਮੀਟਿੰਗ ਵਿੱਚ ਹਿੱਸਾ ਲੈਣਗੇ। ਦੱਸ ਦਈਏ ਕਿ ਫੌਜੀ ਪੱਧਰ ‘ਤੇ ਭਾਰਤ-ਤਿੰਨ ਵਿਚਾਲੇ ਗੱਲਬਾਤ ਨੂੰ ਰੋਕ ਦਿੱਤਾ ਗਿਆ ਹੈ। ਸਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ, ਚੀਨੀ ਵਿਦੇਸ਼ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਕੀਤੀ ਤੇ ਕਿਹਾ ਕਿ ਡਿਪਲੋਮੈਟਿਕ ਤੇ ਸੈਨਿਕ ਪੱਧਰੀ ਗੱਲਬਾਤ ਰਾਹੀਂ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਅਸੀਂ ਡਿਪਲੋਮੈਟਿਕ ਤੇ ਮਿਲਟਰੀ ਚੈਨਲਾਂ ਰਾਹੀਂ ਸੰਚਾਰ ਕਰ ਰਹੇ ਹਾਂ। ਇਸ ਮਾਮਲੇ ਵਿੱਚ ਸਹੀ ਤੇ ਗ਼ਲਤ ਸਪੱਸ਼ਟ ਹੈ, ਇਹ ਘਟਨਾ ਅਸਲ ਕੰਟਰੋਲ ਰੇਖਾ ਦੇ ਕਿਨਾਰੇ ਹੋਈ ਤੇ ਇਸ ਲਈ ਚੀਨ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ। ਅਸੀਂ ਚੀਨੀ ਪੱਖ ਤੋਂ ਹੋਰ ਝੜਪਾਂ ਨਹੀਂ ਦੇਖਣਾ ਚਾਹੁੰਦੇ।

ਕਾਂਗਰਸ ਦੀ ਮੰਗ- ਪ੍ਰਧਾਨ ਮੰਤਰੀ ਨੂੰ ਸਰਬ ਪਾਰਟੀ ਬੈਠਕ ਸੱਦਣੀ ਚਾਹੀਦੀ

ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੀ ਟੁਕੜੀ ਨਾਲ ਹੋਈ ਹਿੰਸਕ ਝੜਪ ‘ਚ 20 ਭਾਰਤੀ ਜਵਾਨ ਸ਼ਹੀਦ ਹੋਣ ਤੋਂ ਇੱਕ ਦਿਨ ਬਾਅਦ ਕਾਂਗਰਸ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਥਿਤੀ ਦਾ ਹੱਲ ਕਰਨ ਤੇ ਸਥਿਤੀ ਬਾਰੇ ਗੱਲਬਾਤ ਕਰਨ ਲਈ ਸੰਬੋਧਨ ਕਰਨ ਤੇ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ।

ਇੱਕ ਹੋਰ ਕਾਂਗਰਸ ਦੇ ਬੁਲਾਰੇ ਸੰਜੇ ਝਾਅ ਨੇ ਵੀ ਕਿਹਾ ਕਿ ਇਹ ਚੀਨ ਦੇ ਖਤਰਨਾਕ ਹਮਲੇ ਦੇ ਜਵਾਬ ਵਿਚ ਭਾਰਤ ਅੰਦਰ ਮਹਾਨ ਤੇ ਪਰਿਪੱਕ ਰਾਜਨੀਤਕ ਸਹਿਮਤੀ ਦਾ ਸਮਾਂ ਹੈ।

LEAVE A REPLY

Please enter your comment!
Please enter your name here