
ਬਰੇਟਾ (ਸਾਰਾ ਯਹਾਂ/ਰੀਤਵਾਲ) ਬਿਜਲੀ ਵਿਭਾਗ ਵੱਲੋਂ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦਾ ਪੰਜਾਬ ਕਿਸਾਨ ਯ¨ਨੀਅਨ
ਪਿੰਡ ਚੱਕ ਅਲੀਸ਼ੇਰ ਵੱਲੋਂ ਡੱਟ ਕੇ ਵਿਰੋਧ ਕਰਦਿਆਂ ਲਗਾਏ ਗਏ ਦੋ ਮਜਦ¨ਰਾਂ ਦੇ ਚਿੱਪ ਵਾਲੇ ਮੀਟਰਾਂ ਨੂੰ
ਪੁੱਟ ਕੇ ਸੁੱਟ ਦਿੱਤਾ ਅਤੇ ਉਸਦੀ ਬਿਜਲੀ ਦੀ ਸਪਲਾਈ ਸਿੱਧੀ ਜੋੜ ਦਿੱਤੀ। ਪੰਜਾਬ ਸਰਕਾਰ ਦੇ ਇਸ ਫੈਸਲੇ
ਦਾ ਵਿਰੋਧ ਕਰਦਿਆਂ ਪੰਜਾਬ ਕਿਸਾਨ ਯ¨ਨੀਅਨ ਦੇ ਜਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਕਿਹਾ ਕਿ
ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਲਾਗ¨ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ
ਸਰਕਾਰ ਬਿਜਲੀ ਮੁਫਤ ਦੀਆਂ ਗਾਰੰਟੀਆਂ ਦੇ ਕੇ ਵੱਡੇ ਦਮਗਜੇ ਮਾਰ ਰਹੀ ਹੈ । ਦ¨ਜੇ ਪਾਸੇ ਚਿੱਪ ਵਾਲੇ ਮੀਟਰ
ਲਗਾ ਕੇ ਮਜਦ¨ਰਾਂ ਅਤੇ ਕਿਸਾਨਾਂ ਤੇ ਆਰਥਿਕ ਤੌਰ ਤੇ ਬੌਝ ਪਾਉਣ ਦੇ ਰਾਹ ਤੁਰ ਪਈ ਹੈ। ਉਨ੍ਹਾਂ
ਕਿਹਾ ਕਿ ਚਿੱਪ ਵਾਲੇ ਮੀਟਰਾਂ ਦੀ ਸ਼ਰ¨ਆਤ ਵੱਡੇ ਘਰਾਣਿਆਂ ਤੋਂ ਸ਼ੁਰ¨ ਕੀਤੀ ਜਾਵੇ । ਜਿੱਥੇ ਵੱਡੀ ਪੱਧਰ ਤੇ
ਬਿਜਲੀ ਦੀ ਖਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨ ਯ¨ਨੀਅਨ ਪੰਜਾਬ ਦੇ ਹਰ ਵਰਗ ਨੂੰ ਨਾਲ ਲੈ ਕੇ
ਇਨ੍ਹਾਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਨ ਵਿੱਚ ਪਿੱਛੇ ਨਹੀਂ ਹਟੇਗੀ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ
ਕਿਸਾਨ ਅਤੇ ਮਜਦ¨ਰ ਹਾਜਰ ਸਨ । ਜਦ ਇਸ ਮਾਮਲੇ ਨੂੰ ਲੈ ਕੇ ਬਿਜਲੀ ਵਿਭਾਗ ਬਰੇਟਾ ਦੇ ਐਸ.ਡੀ.ਓ. ਭੂਰਾ
ਰਾਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਸਾਡੇ ਧਿਆਨ ‘ਚ ਨਹੀੰ ਹੈ ਤੇ
ਨਾ ਹੀ ਸਾਡੇ ਅਧਿਕਾਰੀ ਕਿਤੇ ਚਿੱਪ ਵਾਲੇ ਮੀਟਰ ਲਗਾਉਣ ਗਏ ਹਨ ।
