*ਚਾਈਲਡ ਹੈਲਪ ਲਾਈਨ ਦੁਆਰਾ ਬੁਢਲਾਡਾ ਬਲਾਕ ਦੇ 6 ਪ੍ਰਾਇਮਰੀ ਸਕੂਲਾਂ ਦੀਆਂ ਲਾਈਬ੍ਰੇਰੀ ਲਈ ਕਿਤਾਬਾਂ ਦਿੱਤੀਆਂ*

0
14

ਮਾਨਸਾ/ਬੁਢਲਾਡਾ, 30 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ):ਜਿਲ੍ਹਾ ਇੰਚਾਰਜ ਚਾਈਲਡ ਹੈਲਪ ਲਾਈਨ ਮਾਨਸਾ ਕਮਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਈਲਡ ਲਾਈਨ ਇੰਡੀਆ ਫਾਉਂਡੇਸ਼ਨ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਇੱਕ ਪ੍ਰਾਜੈਕਟ ਹੈ। ਚਾਈਲਡ ਲਾਈਨ ਇੰਡੀਆ ਫਾਉਂਡੇਸ਼ਨ ਭਾਰਤ ਵਿਚ ਇਕ ਗੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਹੈ, ਜੋ ਮੁਸੀਬਤ ਵਿੱਚ ਫਸੇ ਬੱਚਿਆਂ ਲਈ ਚਾਈਲਡ ਲਾਈਨ (1098) ਨਾਮਕ ਇਕ ਟੈਲੀਫੋਨ ਹੈਲਪਲਾਈਨ ਚਲਾਉਂਦੀ ਹੈ।  ਇਹ ਭਾਰਤ ਵਿੱਚ ਬੱਚਿਆਂ ਲਈ 24 ਘੰਟੇ ਟੋਲ ਫ੍ਰੀ ਫੋਨ ਸੇਵਾ ਹੈ ਅਤੇ ਮਾਨਸਾ ਜ਼ਿਲ੍ਹੇ ਵਿੱਚ ਇਹ ਸੇਵਾ ਮਈ 2018 ਤੋਂ ਸੋਸਾਇਟੀ ਫਾਰ ਆਲ ਰਾਉਂਡ ਡਿਵੈਲਪਮੈਂਟ (SARD) ਐਨ.ਜੀ.ਓ. ਨਿਭਾ ਰਿਹਾ ਹੈ ਜੋ ਕਿ ਇੱਕ ਰਾਸ਼ਟਰੀ ਪੱਧਰ ਦੀ ਐਨ.ਜੀ.ਓ. ਹੈ। ਜਿਸਨੇ 2014 ਤੋਂ 2018 ਤੱਕ ਸੇਵ ਦਾ ਚਿਲਡਰਨ ਨਾਮਕ ਐਨ.ਜੀ.ਓ. ਨਾਲ ਮਿਲ ਕੇ ਮਾਨਸਾ ਜ਼ਿਲ੍ਹੇ ਦੇ ਦੋ ਬਲਾਕ ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਅਧਿਕਾਰਾਂ ਤੇ ਕੰਮ ਕੀਤਾ ਸੀ।  

SARD ਜੋ ਕਿ ਦਿੱਲੀ ਅਤੇ ਕਈ ਹੋਰ ਰਾਜਾਂ ਵਿੱਚ ਬੱਚਿਆਂ ਦੀ ਸਿੱਖਿਆ ਉਪਰ ਵੀ ਕੰਮ ਕਰ ਰਹੀ ਹੈ, ਕਈ ਹੋਰ ਐਨ.ਜੀ.ਓ. ਨਾਲ ਮਿਲ ਕੇ ਬੱਚਿਆਂ ਦੀਆਂ ਦੀਆਂ ਕਿਤਾਬਾਂ ਤਿਆਰ ਕਰ ਰਹੀ ਹੈ। ਇਹਨਾਂ (ਐਨ.ਜੀ.ਓ.) ਵਿੱਚ “ਦਾ ਏਸ਼ੀਆ ਫਾਊਂਡੇਸ਼ਨ, ਸੇਵ ਦ ਚਿਲਡਰਨ” ਅਤੇ “ਲੈਟਸ ਰੋਡ” ਵੀ ਸ਼ਾਮਿਲ ਹਨ। ਇਹ ਕਿਤਾਬਾਂ ਹਿੰਦੀ, ਪੰਜਾਬੀ ਅਤੇ ਇੰਗਲਿਸ਼ ਵਿੱਚ ਹਨ। SARD ਇਨ੍ਹਾਂ ਐਨ.ਜੀ.ਓ. ਦੀ ਮੱਦਦ ਨਾਲ ਕੁਝ ਕਿਤਾਬਾਂ (ਕਹਾਣੀਆਂ,ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆ) ਮਾਨਸਾ ਬੁਢਲਾਡਾ ਬਲਾਕ ਦੇ 6 ਪ੍ਰਾਇਮਰੀ ਸਕੂਲਾਂ ਵਿੱਚ ਦਿੱਤੀਆਂ ਗਈਆਂ। ਇਨ੍ਹਾਂ ਕਿਤਾਬਾਂ ਵੀ ਵਿਤਰਣ ਅੱਜ ਬੁਢਲਾਡਾ ਦੇ ਬਲਾਕ ਪ੍ਰਾਇਮਰੀ ਅਫ਼ਸਰ ਸ਼੍ਰੀ ਅਮਨਦੀਪ ਸਿੰਘ ਦੀ ਮੌਜੂਦਗੀ ਵਿੱਚ ਕੀਤਾ ਗਿਆ।  
     ਇਸ ਮੌਕੇ ਬਲਾਕ ਪ੍ਰਾਇਮਰੀ ਅਫਸਰ ਸ਼੍ਰੀ ਅਮਨਦੀਪ ਸਿੰਘ ਨੇ ਸਾਰਡ ਚਾਈਲਡ ਹੈਲਪ ਲਾਈਨ ਮਾਨਸਾ ਦੇ ਜ਼ਿਲ੍ਹਾ ਇੰਚਾਰਜ ਸ਼੍ਰੀ ਕਮਲਦੀਪ ਸਿੰਘ ਦਾ ਅਤੇ ਉਨ੍ਹਾਂ ਦੀ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਕਿਤਾਬਾਂ ਸਕੂਲਾਂ ਦੀਆਂ ਲਾਈਬ੍ਰੇਰੀ ਵਿਚ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਵਿਚ ਸਹਾਈ ਹੋਣਗੀਆਂ।  
     ਇਨ੍ਹਾਂ ਸਕੂਲਾਂ ਦੇ ਨਾਮ ਹਨ ਪ੍ਰਾਇਮਰੀ ਸਕੂਲ ਰੱਲੀ, ਪ੍ਰਾਇਮਰੀ ਸਕੂਲ ਰਾਮਪੁਰ ਮੰਡੇਰ, ਪ੍ਰਾਇਮਰੀ ਸਕੂਲ ਬਛੋਆਣਾ, ਪ੍ਰਾਇਮਰੀ ਸਕੂਲ ਭਾਦੜਾ, ਪ੍ਰਾਇਮਰੀ ਸਕੂਲ ਬੋੜਾਵਾਲ ਅਤੇ ਪ੍ਰਾਇਮਰੀ ਸਕੂਲ ਕੇ ਕੇ ਗੌੜ ਬੁਢਲਾਡਾ।
     ਇਸ ਮੌਕੇ ਜਿਲ੍ਹਾ ਇੰਚਾਰਜ ਚਾਈਲਡ ਹੈਲਪ ਲਾਈਨ ਮਾਨਸਾ ਕਮਲਦੀਪ ਸਿੰਘ ਨੇ ਉੱਥੇ ਮੌਜੂਦ ਅਧਿਆਪਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਬੱਚਾ ਮੁਸੀਬਤ ਵਿੱਚ ਘਿਰਿਆ ਦਿਖਦਾ ਹੈ ਤਾਂ ਉਹ ਬੇਝਿਜਕ ਟੋਲ ਫ੍ਰੀ ਨੰਬਰ 1098 ਤੇ ਕਾਲ ਕਰ ਸਕਦੇ ਹਨ। 1098 ਤੇ ਕਾਲ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।
ਇਸ ਮੌਕੇ ਚਾਈਲਡ ਹੈਲਪ ਲਾਈਨ ਮਾਨਸਾ ਤੋਂ ਸੰਦੀਪ ਕੌਰ, ਬਖਸ਼ਿੰਦਰ ਸਿੰਘ ਅਤੇ 6 ਪਿੰਡਾਂ ਦੇ ਪ੍ਰਾਇਮਰੀ ਸਕੂਲ ਮੁਖੀ ਮੌਜੂਦ ਸਨ।

LEAVE A REPLY

Please enter your comment!
Please enter your name here