ਚਾਈਨਾ ਡੋਰ ਦੀ ਵਰਤੋ ਨਾ ਕੀਤੀ ਜਾਵੇ’ ਇਸ ਨਾਲ ਹਾਦਸਿਆਂ ਵਿਚ ਹੁੰਦਾ ਹੈ ਵਾਧਾ

0
47

ਬੁਢਲਾਡਾ 12, ਜਨਵਰੀ (ਸਾਰਾ ਯਹਾ /ਅਮਨ ਮਹਿਤਾ):ਬਹੁਤ ਸਾਲ ਪਹਿਲਾਂ ਡੋਰ ਘਰ ਵਿਚ ਹੀ ਤਿਆਰ ਕੀਤੀ ਜਾਂਦੀ ਸੀ । ਪਰ ਸਮੇਂ ਨਾਲ ਟਾਇਮ ਘਟ ਹੋਣ ਕਾਰਨ ਡੋਰ ਦੀ ਵਰਤੋ ਬਣੀ ਬਣਾਈ ਦੀ ਹੋਣ ਲਗ ਪਈ ਉਸ ਸਮੇਂ ਪਤੰਗ ਚੜ੍ਹਾਉਣ ਸਮੇਂ ਕੋਈ ਖਤਰਾ ਨਹੀਂ ਹੁੰਦਾ ਸੀ ਪਰ ਅੱਜ ਅਸੀਂ ਜੋ ਡੋਰ ਦੀ ਵਰਤੋ ਕਰਦੇ ਹਾ ਉਹ ਚਾਈਨਾ ਡੋਰ ਹੈ। ਇਹ ਸ਼ਬਦ ਵਨੀਤ ਕੁਮਾਰ ਸਿੰਗਲਾ ਸਟੇਟ ਐਵਾਰਡੀ ਅਧਿਆਪਕ ਨੇ ਕਹੇ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਹਦਸਿਆ ਵਿਚ ਵਾਧਾ ਹੋਣ ਲਗ ਪਿਆ ਇਹ ਸਸਤੀ ਹੋਣ ਕਾਰਨ ਬੱਚੇ ਬਜੁਰਗ ਪਤੰਗ ਚੜ੍ਹਾਉਣ ਵਾਲੇ ਇਸ ਦੀ ਵਰਤੋ ਕਰਦੇ ਹਨ ਡੋਰ ਉਪਰ ਪਾਬੰਦੀ ਹੋਣ ਦੇ ਬਾਵਜੂਦ ਵੀ ਇਹ ਡੋਰ ਬਜਾਰ ਵਿਚ ਖੁੱਲੇ ਆਮ ਵਿਕ ਰਹੀ ਹੈ ਇਸ ਡੋਰ ਨਾਲ ਜਿੱਥੇ ਮਾਲੀ ਨੁਕਸਾਨ ਹੁੰਦਾ ਹੈ ਉਥੇ ਪਸੂ ਪੰਛੀਆਂ ਮਰਦਾਂ ਔਰਤਾਂ ਬਚਿਆਂ ਨੂੰ ਵੀ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਵੇਂ ਜਿਵੇਂ ਤਿਉਹਾਰ ਬਸੰਤ ਨੇੜੇ ਆ ਰਿਹੇ ਹਨ ਉਸ ਤਰ੍ਹਾਂ ਡੋਰ ਦੀ ਵਿੱਕਰੀ ਵਧ ਰਹੀ ਹੈ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਚਾਈਨਾ ਡੋਰ ਨਹੀਂ ਖਰੀਦਣੀ ਨਾ ਹੀ ਵੇਚਣੀ ਹੈ ਸਰਕਾਰ ਨੂੰ ਵੀ ਚਾਹੀਦਾ ਹੈ ਇਸ ਉੱਪਰ ਪੂਰੀ ਤਰ੍ਹਾਂ ਪਾਬੰਦੀ ਲਗਾ ਦੇਵੇ ਵੇਚਣ ਅਤੇ ਖਰੀਦਣ ਵਾਲੇ ਨੂੰ ਸਖਤ ਸਜਾ ਹੋਵੇ ਇਸ ਨਾਲ ਚਾਈਨਾ ਡੋਰ ਦੀ ਵਰਤੋ ਨਾ ਹੋਵੇ ਤਾਂ ਕਿ ਭਾਰਤ ਦੇ ਵਿਚ ਹੋ ਰਹੇ ਨੁਕਸਾਨ ਨੂੰ ਬਚਾਇਆ ਜਾ ਸਕੇ।

NO COMMENTS