11 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼)ਪੰਜਾਬ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋਏ ਪਏ ਹਨ। ਇਸ ਗੱਲ ਦਾ ਅੰਦਾਜ਼ ਇੱਥੇ ਹੀ ਲਗਾ ਲਓ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਨਕੇ ਘਰ ਦੇ ਵਿੱਚ ਵੀ ਚੋਰ ਹੱਥ ਸਾਫ ਕਰ ਗਏ। ਆਓ ਜਾਣਦੇ ਹਾਂ ਇਹ ਪੂਰਾ ਮਾਮਲੇ ਹੈ ਕੀ ਅਤੇ ਕਿੰਨਾ ਸੋਨਾ ਅਤੇ ਨਗਦੀ..
ਚੋਰਾਂ ਦੇ ਹੌਸਲੇ ਦੇਖ ਲਓ ਕਿੰਨੇ ਬੁਲੰਦ ਹੋਏ ਪਏ ਨੇ, ਜਿਸ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕੇ ਘਰ ‘ਚ ਚੋਰ ਹੱਥ ਸਾਫ ਕਰ ਗਏ। ਚੋਰੀ ਕਰਦਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ। ਕਿਵੇਂ ਉਹ ਘਰ ਦੇ ਵਿੱਚ ਅੰਦਰ ਵੜੇ ਅਤੇ ਦਰਵਾਜ਼ੇ-ਖਿੜਕੀਆਂ ਤੋੜ ਕੇ ਕਮਰਿਆਂ ਦੇ ਵਿੱਚ ਦਾਖਲ ਹੋਏ, ਫਿਰ ਵੱਡੀ ਗਿਣਤੀ ਦੇ ਵਿੱਚ ਸੋਨਾ ਅਤੇ ਨਗਦੀ ਲੈ ਕੇ ਫਰਾਰ ਹੋ ਗਏ।
CM ਮਾਨ ਦੇ ਨਾਨਕੇ ਪਰਿਵਾਰ ‘ਚ ਹੋਈ ਚੋਰ
ਸੰਗਰੂਰ ਜ਼ਿਲ੍ਹੇ ਦੇ ਪਿੰਡ ਖੜਿਆਲ ਰੋਡ ਵਿਖੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਰਿਸ਼ਤੇਦਾਰਾਂ ਦੇ ਘਰ ਬੀਤੀ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਚੋਰਾਂ ਵੱਲੋਂ ਉਹਨਾਂ ਦੇ ਘਰ 20 ਤੋਲੇ ਦੇ ਕਰੀਬ ਸੋਨਾ ਅਤੇ ਲੱਖ ਰੁਪਏ ਦੀ ਨਗਦੀ ਲੈ ਕੇ ਰਫੂ ਚੱਕਰ ਹੋ ਗਏ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਸੁੱਤੇ ਪਏ ਹੋਏ ਸੀ ਤਾਂ ਰਾਤ ਨੂੰ ਚੋਰ ਪੌੜੀਆਂ ਦੇ ਰਸਤੇ ਗੇਟ ਨੂੰ ਤੋੜ ਕੇ ਉਹਨਾਂ ਦੇ ਘਰ ਦੇ ਵਿੱਚ ਦਾਖਿਲ ਹੋ ਗਏ। ਫਿਰ ਸਿੱਧਾ ਘਰ ‘ਚ ਬਣੇ ਸਟੋਰ ਦੇ ਵਿੱਚ ਗਏ, ਜਿੱਥੇ ਉਹਨਾਂ ਵੱਲੋਂ 20 ਤੋਲੇ ਦੇ ਕਰੀਬ ਸੋਨਾ ਅਤੇ ਇਕ ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਸਾਹਮਣੇ ਵਾਲੇ ਕੈਮਰੇ ਦੇ ਵਿੱਚ ਤਿੰਨ ਚੋਰ ਨਜ਼ਰ ਆ ਰਹੇ ਹਨ।
ਪੁਲਿਸ ਕਰ ਰਹੀ ਜਾਂਚ
ਇਸ ਮੌਕੇ ਜਾਂਚ ਕਰਨ ਪੁੱਜੇ ਜਾਂਚ ਅਧਿਕਾਰੀ ਪ੍ਰਤੀਕ ਜਿੰਦਲ ਨੇ ਕਿਹਾ ਕਿ ਉਹਨਾਂ ਵੱਲੋਂ ਇਸਦੀ ਜਾਂਚ ਕਰ ਕੀਤੀ ਜਾ ਰਹੀ ਹੈ ਜਲਦੀ ਚੋਰਾਂ ਨੂੰ ਫੜ ਦਿੱਤਾ ਜਾਵੇਗਾ।