*ਚਰਨਜੀਤ ਚੰਨੀ ਐਕਸ਼ਨ ਮੋਡ ‘ਚ, ਕੱਲ੍ਹ ਫਿਰ ਕੈਬਨਿਟ ਮੀਟਿੰਗ*

0
49

ਚੰਡੀਗੜ੍ਹ 15,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਚੰਨੀ ਐਕਸ਼ਨ ਮੋਡ ਵਿੱਚ ਹਨ। ਉਨ੍ਹਾਂ ਨੇ ਕੱਲ੍ਹ 16 ਨਵੰਬਰ ਨੂੰ ਫਿਰ ਕੈਬਨਿਟ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ਉੱਪਰ ਚਰਚਾ ਹੋਏਗੀ। ਚੰਨੀ ਕੈਬਨਿਟ ਦੀ ਇਹ ਮੀਟਿੰਗ ਦੁਪਹਿਰ 3:15 ਵਜੇ ਹੋਵੇਗੀ। ਕੈਬਨਿਟ ਮੀਟਿੰਗ ਮਗਰੋਂ ਸੀਐਮ ਚੰਨੀ ਵੱਡਾ ਐਲਾਨ ਵੀ ਕਰ ਸਕਦੇ ਹਨ।

ਦੱਸ ਦਈਏ ਕਿ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ 2022 ਦੇ ਮੱਦੇਨਜ਼ਰ ਪੰਜਾਬ ਸਰਕਾਰ ਨਿੱਤ ਨਵੇਂ ਫੈਸਲੇ ਲੈ ਰਹੀ ਹੈ। ਮੁੱਖ ਮੰਤਰੀ ਚੰਨੀ ਹਰ ਹਫਤੇ ਕੈਬਨਿਟ ਮੀਟਿੰਗ ਕਰਕੇ ਨਵੇਂ-ਨਵੇਂ ਫੈਸਲਿਆਂ ਉੱਪਰ ਮੋਹਰ ਲਾ ਰਹੇ ਹਨ।

LEAVE A REPLY

Please enter your comment!
Please enter your name here