*ਚਬੂਤਰਿਆ ਤੇ ਪੀਲੇ ਪੰਜੇ ਦਾ ਹਮਲਾ, ਬਾਕੀਆਂ ਦੀ ਵਾਰੀ ਜਲਦ

0
321

ਬੁਢਲਾਡਾ 28 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ, ਅਮਿਤ ਜਿੰਦਲ): ਸਥਾਨਕ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਐਸ ਡੀ ਐਮ (ਆਈ ਏ ਐਸ) ਸਾਗਰ ਸੇਤੀਆਂ ਵੱਲੋਂ ਸ਼ੁਰੂ ਕੀਤੀ ਗਈ ਨਜਾਇਜ ਕਬਜਿਆਂ ਖਿਲਾਫ ਮੁਹਿੰਮ ਨੂੰ ਤੇਜ਼ ਕਰਦਿਆਂ ਨਗਰ ਕੋਸਲ ਵੱਲੋਂ ਟ੍ਰੈਫਿਕ ਵਿੱਚ ਵਿਘਨ ਬਣੇ ਦੁਕਾਨੇ ਦੇ ਅੱਗੇ ਬਣੇ ਚਬੂਤਰਿਆ ਤੇ ਪੀਲੇ ਪੰਜੇ ਨਾਲ ਹਮਲਾ ਕਰ ਦਿੱਤਾ। ਪ੍ਰਸ਼ਾਸ਼ਨ ਦੀ ਇਸ ਕਾਰਵਾਈ ਨੂੰ ਲੈ ਕੇ ਸਥਾਨਕ ਸ਼ਹਿਰ ਦੇ ਓ ਬੀ ਬੈਕ ਰੋਡ ਉੱਪਰ ਦੁਕਾਨਾ ਦੇ ਅੱਗੇ ਲਗਾਏ ਗਏ ਚਬੂਤਰਿਆ ਤੋਂ ਨਜਾਇਜ਼ ਕਬਜੇ ਹਟਾ ਲਏ ਗਏ ਹਨ। ਨਗਰ ਕੋਸਲ ਦੇ ਕਾਰਜ ਸਾਧਕ ਅਫਸਰ ਵਿਜੈ ਜਿਦਲ ਨੇ ਦਸਿਆ ਕਿ ਨਜ਼ਾਇਜ਼ ਕਬਜ਼ੇ ਹਰ ਗਲੀ ਮੁਹੱਲੇ ਅਤੇ ਬਜ਼ਾਰ ਵਿੱਚ ਹਟਾਏ ਜਾਣਗੇ। ਉਹਨਾ ਕਿਹਾ ਕਿ ਸਥਾਨਕ ਸ਼ਹਿਰ ਅੰਦਰ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮ ਚਲਾ ਰੱਖੀ ਹੈ ਜਿਸ ਤਹਿਤ ਸ਼ਹਿਰ ਦੇ ਬਹੁ ਗਿਣਤੀ ਖੇਤਰ ਵਿੱਚ ਨਜ਼ਾਇਜ਼ ਕਬਜ਼ੇ ਹਟਾ ਦਿੱਤੇ ਗਏ ਹਨ ਪ੍ਰੰਤੂ ਕੁਝ ਲੋਕਾ ਵਲੋ ਅਜੇ ਵੀ ਨਜ਼ਾਇਜ਼ ਕਬਜ਼ੇ ਕੀਤੇ ਹੋਏ ਹਨ। ਉਹਨਾ ਕਿਹਾ ਕਿ ਗਾਧੀ ਬਜ਼ਾਰ, ਪੰਜਾਬ ਨੈਸ਼ਨਲ ਬੈਂਕ ਰੋਡ, ਨੰਬਰਾ ਵਾਲਾ ਬਜ਼ਾਰ, ਗੋਲ ਚੱਕਰ ਆਦਿ ਖੇਤਰਾਂ ਵਿੱਚ ਚਬੂਤਰਿਆ ਤੇ ਆਪਣਾ ਨਜ਼ਾਇਜ਼ ਕਬਜ਼ਾ ਦੁਕਾਨਦਾਰਾਂ ਵੱਲੋਂ ਬਰਕਰਾਰ ਰੱਖੇ ਹੋਏ ਹਨ ਜ਼ੋ ਟ੍ਰੈਫਿਕ ਵਿੱਚ ਵਿਘਨ ਹਨ। ਵਰਣਨਯੋਗ ਹੈ ਕਿ ਐੋਸ ਡੀ ਐਮ ਸਾਗਰ ਸੇਤੀਆਂ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਹਰ ਵਰਗ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ।  

LEAVE A REPLY

Please enter your comment!
Please enter your name here