
ਮਾਨਸਾ 14 ਮਾਰਚ (ਸਾਰਾ ਯਹਾਂ/ ਜੋਨੀ ਜਿੰਦਲ ) ਫੀਰਡਮ ਫਾਇਟਰ ਉੱਤਰਾਅਧਿਕਾਰੀ ਦੀ ਮਹੀਨਾਵਾਰ ਮੀਟਿੰਗ ਹੋਈ ਇਸ
ਮੀਟਿੰਗ ਵਿੱਚ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ। ਜਿਸ ਵਿੱਚ ਪੰਜਾਬ
ਜਥੇਬੰਦੀ ਤੋਂ ਮੇਜਰ ਸਿੰਘ ਬਰਨਾਲਾ, ਭੁਪਿੰਦਰ ਸ਼ਤਰਾਣਾ, ਨਿਰਭੈ ਸਿੰਘ ਜੇਠੂਕੇ, ਭਰਪੂਰ ਸਿੰਘ ਰੰਘੜਿਆਲ,
ਬਲਜੀਤ ਸਿੰਘ ਸੇਠੀ ਅਤੇ ਮਾਨਸਾ ਦੇ ਸਮੂਹ ਜਥੇਬੰਦੀ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਪੰਜਾਬ
ਜਥੇਬੰਦੀ ਦੇ ਅਹੁਦੇਦਾਰਾਂ ਅਤੇ ਮਾਨਸਾ ਜਥੇਬੰਦੀ ਦੇ ਮੈਂਬਰਾਂ ਦੀ ਹਾਜਰੀ ਵਿੱਚ ਸ੍ਰੀ ਚਤਿੰਨ ਸਿੰਘ ਸੇਖੋਂ ਨੂੰ
ਸਰਵਸੰਮਤੀ ਨਾਲ ਦੁਬਾਰਾ ਪ੍ਰਧਾਨਗੀ ਦੇ ਅਹੁਦੇ ਲਈ ਚੁਣਿਆ ਗਿਆ। ਇਸ ਚੋਣ ਵਿੱਚ ਵੱਖ-ਵੱਖ ਅਹੁਦੇਦਾਰਾਂ
ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਜਾਵੇ। ਜਿਸ ਵਿੱਚ ਮੀਤ ਪ੍ਰਧਾਨ ਵੀਰਦਵਿੰਦਰ ਸਿੰਘ ਬਰਾੜ, ਮੀਤ ਪ੍ਰਧਾਨ
ਗੁਰਵਿੰਦਰ ਬਰ੍ਹੇ, ਸੀਨੀਅਰ ਮੀਤ ਪ੍ਰਧਾਨ ਹਰਲਖਵਿੰਦਰ ਸਿੰਘ, ਪ੍ਰੈੱਸ ਸਕੱਤਰ ਕਮਲਪ੍ਰੀਤ ਸਿੰਘ ਰੂਬੀ, ਸਕੱਤਰ
ਪਿਆਰਾ ਸਿੰਘ, ਜੁਆਇੰਟ ਸਕੱਤਰ ਸੁਖਦੀਪ ਰੱਲਾ, ਬਲਾਕ ਪ੍ਰਧਾਨ ਸਾਧੂ ਸਿੰਘ, ਬਲਾਕ ਪ੍ਰਧਾਨ ਰਘਵੀਰ
ਜਟਾਣਾ, ਜਸਵੀਰ ਸਿੰਘ ਖਜਾਨਚੀ, ਸਹਾਇਕ ਖਜਾਨਚੀ ਨਿਰਮਲ ਸਿੰਘ, ਅਡੀਟਰ ਹਰਬੰਸ ਸਿੰਘ, ਹਰਮੇਲ
ਮੀਲਪੁਰ, ਕਾਨੂੰਨੀ ਸਲਾਹਕਾਰ ਜਸਵੀਰ (ਟੋਨੀ ਵਰਮਾ) ਹਾਜਰ ਸਨ।
