
ਸਰਦੂਲਗੜ੍ਹ 31ਜੁਲਾਈ(ਸਾਰਾ ਯਹਾਂ/ਬਲਜੀਤ ਪਾਲ) -ਘੱਗਰ ਦਰਿਆ ਵਿਚ ਆਉਂਦੇ ਹੜ੍ਹਾਂ ਕਾਰਨ ਫਸਲਾਂ ਦੇ ਭਾਰੀ ਨੁਕਸਾਨ ਤੋਂ ਇਲਾਵਾ ਘੱਗਰ ਦੇ ਨਾਲ ਲੱਗਦੀ ਕਿਸਾਨਾਂ ਦੀ ਜਮੀਨ ਵੀ ਆਪਣੇ ਅੰਦਰ ਨਿਗੱਲ ਰਿਹਾ ਹੈ। ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰÎਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਸਬ ਡਵੀਜਨ ਦੇ ਪਿੰਡ ਹੀਰਕੇ ਦੇ ਸਰਪਚੰ ਲੱਖਾ ਸਿੰਘ, ਨੰਬਰਦਾਰ ਰਾਜ ਸਿੰਘ,ਸਾਬਕਾ ਸਰਪੰਚ ਜੱਗਾ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਾਡਾ ਪਿੰਡ ਘੱਗਰ ਦੇ ਕਿਨਾਰੇ ਤੇ ਵੱਸਿਆ ਹੋਣ ਕਰਕੇ ਇਥੋਂ ਦੇ ਵਸਨੀਕਾਂ ਨੂੰ ਹੜ੍ਹਾ ਦੇ ਦਿਨਾ ਵਿਚ ਫਸਲਾਂ ਦਾ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ ਅਤੇ ਇਸ ਦੇ ਨਾਲ ਭਾਰੀ ਬਰਸਾਤ ਅਤੇ ਘੱਗਰ ਦੇ ਹੜ੍ਹਾਂ ਕਾਰਣ ਨਾਲ ਲੱਗਦੀ ਜਮੀਨ ਵਿਚ ਘਾਰ੍ਹੇ ਬਨਣ ਕਰਕੇ ਜਮੀਨ ਘੱਗਰ ਵਿਚ ਸਮ੍ਹਾਂ ਜਾਂਦੀ ਹੈ। ਉਨਾਂ ਦੱਸਿਆ ਕਿ ਪਿੰਡ ਦੇ ਗਰੀਬ ਕਿਸਾਨ ਸਰਬਜੀਤ ਸਿੰਘ ਪੁੱਤਰ ਸਵ.ਸੁਰਜੀਤ ਸਿੰਘ ਜਿਸ ਕੋਲ ਸਿਰਫ ਦੋ ਏਕੜ ਜ਼ਮੀਨ ਹੈ, ਜੋ ਘੱਗਰ ਦਰਿਆ ਨਾਲ ਲੱਗਦੀ ਹੈ। ਸਿਰ ਤੇ ਪਿਤਾ ਦਾ ਸਹਾਰਾ ਨਾ ਹੋਣ ਕਰਕੇ ਜ਼ਮੀਨ ਹਿਸੇ ਠੇਕੇ ਤੇ ਦੇ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਘੱਗਰ ਵਿਚ ਆਉਂਦੇ ਹੜ੍ਹਾਂ ਕਾਰਣ ਉਸਦੀ ਜ਼ਮੀਨ ਦਾ ਕੁੱਝ ਹਿੱਸਾ ਹਰ ਵਾਰ ਘੱਗਰ ਵਿਚ ਸਮ੍ਹਾਂ ਜਾਂਦਾ ਹੈ। ਇਸ ਵਾਰ ਵੀ ਭਾਰੀ ਬਰਸਾਤ ਅਤੇ ਘੱਗਰ ਦੇ ਵੱਧ ਰਹੇ ਪਾਣੀ ਕਰਕੇ ਉਸਦੀ ਦੋ ਕਨਾਲਾਂ ਜ਼ਮੀਨ ਜਿਸ ਵਿਚ ਝੋਨੇ ਦੀ ਫਸਲ ਬੀਜੀ ਹੋਈ ਸੀ ਘੱਗਰ ਦਰਿਆ ਨੇ ਨਿਗਲ ਲਈ ਹੇੈ। ਜਿਸ ਨਾਲ ਗਰੀਬ ਕਿਸਾਨ ਦਾ ਹੌਲੀ ਹੌਲੀ ਕਰਕੇ ਰੋਟੀ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਘੱਗਰ ਦੇ ਪਾਣੀ ਦਾ ਦਬਾਅ ਹੋਰ ਵੱਧਣ ਕਰਕੇ ਜ਼ਮੀਨ ਦਾ ਬਾਕੀ ਦਾ ਹਿੱਸਾ ਵਿਚ ਵੀ ਦਰਿਆ ਵਿਚ ਰੁੜ੍ਹ ਜਾਣ ਦਾ ਖਤਰਾ ਬÎਣਿਆ ਹੋਇਆ ਹੈ। ਉਨਾਂ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਗਰੀਬ ਕਿਸਾਨ ਦੀ ਘੱਗਰ ਵਿਚ ਆਈ ਜਮੀਨ ਦੀ ਗਿਰਦਾਵਰੀ ਕਰਕੇ ਉਸ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਇਸ ਸਬੰਧੀ ਨਾਇਬ ਤਹਿਸੀਲਦਾਰ ੳ.ਪੀ. ਜਿੰਦਲ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕਰਵਾ ਕੇ ਆਲਾ ਅਫਸਰਾਨ ਦੇ ਧਿਆਨ ਵਿਚ ਲਿਆਂਦਾ ਜਾਵੇਗਾ।
ਕੈਪਸ਼ਨ: ਘੱਗਰ ਵੱਲੋਂ ਖੁਰੀ ਜ਼ਮੀਨ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਕਿਸਾਨ।
