
ਸਰਦੂਲਗੜ੍ਹ,1 ਅਗਸਤ (ਸਾਰਾ ਯਹਾਂ/ਬਲਜੀਤ ਪਾਲ) : ਘੱਗਰ ਦਰਿਆ ਵਿੱਚ ਲਗਾਤਾਰ ਪਾਣੀ ਵੱਧਣ ਕਾਰਨ ਅਤੇ ਦਰਿਆ ਵਿਚ ਜੰਗਲੀ ਬੂਟੀ ਆਉਣ ਕਾਰਨ ਬੂਟੀ ਪੁੱਲ ਵਿੱਚ ਫਸਣ ਕਾਰਨ ਪਾਣੀ ਦੀ ਡਾਫ ਪੁੱਲ ਨਾਲ ਲੱਗ ਗਈ ਹੈ। ਪ੍ਰਸ਼ਾਸਨ ਵੱਲੋ ਇਸ ਦੀ ਸਫਾਈ ਕਰਾਉਣ ਲਈ ਪੁੱਲ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਆਮ ਲੋਕਾ ਨੂੰ ਸਰਦੂਲਗੜ੍ਹ ਆਉਣ ਲਈ 10 ਤੋ 15 ਕਿਲੋਮੀਟਰ ਦਾ
ਰਾਸਤਾ ਤਹਿ ਕਰਕੇ ਸਰਦੂਲਗੜ੍ਹ ਆਉਣਾ ਪੈ ਰਿਹਾ ਹੈ। ਮਾਨਸਾ ਵੱਲੋ ਆ ਰਹੇ ਲੋਕਾ ਨੂੰ ਪਿੰਡ ਭਗਵਾਨਪੁਰ ਹੀਂਗਣਾ ਅਤੇ ਸਿਰਸਾ ਵੱਲੋ ਆ ਰਹੇ ਲੋਕਾ ਨੂੰ ਪਿੰਡ ਝੰਡਾ ਖੁਰਦ ਤੋ ਰੰਗਾ ਹੋਕੇ ਆਉਣਾ ਪੈ ਰਿਹਾ ਹੈ। ਹਲਕਾ ਸਰਦੂਲਗੜ੍ਹ ਦੇ ਅਕਾਲੀ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਘੱਗਰ ਦਾ ਦੋਰਾ ਕੀਤਾ ਇਸ ਮੋਕੇ ਤੇ ਉਨ੍ਹਾਂ ਨੇ ਕਿਹਾ ਹੜ੍ਹਾ ਦਾ ਅਗਾਊ
ਪ੍ਰਬੰਧ ਕਰਨ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨਾਕਾਮ ਰਿਹਾ ਹੈ। ਉਨ੍ਹਾ ਨੇ ਕਿਹਾ ਕਿ ਘੱਗਰਵਿੱਚ ਮਾਨਸੂਨ ਦੇ ਮੋਸਮ ਸਮੇਂ ਪਾਣੀ ਆ ਜਾਦਾ ਹੈ ਅਤੇ ਹਰ ਸਾਲ ਮਾਲੀ ਨੁਕਸਾਨ ਹੋ ਜਾਦਾ

ਹੈ।ਉਨ੍ਹਾ ਨੇ ਕਿਹਾ ਕਿ ਘੱਗਰ ਦਰਿਆ ਵਿੱਚ ਪਾਣੀ ਆਉਣ ਕਾਰਨ ਰੰਗੋਈ ਵਿੱਚ ਪਾਣੀ ਛੱਡ
ਦਿੱਤਾ ਹੈ ਜਿਸ ਕਾਰਨ ਪਿੰਡ ਸੰਘਾ,ਰਾਜਰਾਣਾ,ਕਰੰਡੀ,ਲੁਹਾਰਖੇੜਾ ਅਤੇ ਖੈਰਾ ਕਲਾਂ ਦੇ
ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ ।ਉਨ੍ਹਾਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ
ਤੋ ਮੰਗ ਕੀਤੀ ਹੈ ਕਿ ਕਿਸਾਨਾ ਨੂੰ ਖਰਾਬ ਹੋਈ ਫਸਲ ਦਾ ਮੁਆਵਜਾ ਦਿੱਤਾ ਜਾਵੇ।
ਕੈਂਪਸ਼ਨ: ਪੁੱਲ ਵਿੱਚ ਫਸੀ ਜੰਗਲ ਬੂਟੀ ਨੂੰ ਜੇਸੀਬੀ ਨਾਲ ਸਾਫ ਕਰਦੇ ਹੋਏ ਅਤੇ ਵਿਧਾਇਕ
ਦਿਲਰਾਜ ਸਿੰਘ ਭੂੰਦੜ ਘੱਗਰ ਦਾ ਜਾਇਜਾ ਲੈਂਦੇ ਹੋਏ।
