ਘੱਗਰ ਚੋ 6 ਦਿਨਾਂ ਬਾਅਦ ਮਿਲੀ ਡੁੱਬੇ ਨੋਜਵਾਨ ਦੀ ਲਾਸ਼

0
39

ਮਾਨਸਾ , 28 ਫਰਵਰੀ (ਬਪਸ):23 ਫਰਵਰੀ  ਨੂੰ ਘੱਗਰ ਦਰਿਆ ਵਿੱਚ ਪੈਰ ਤਿਲਸਣ ਕਾਰਨ ਰੁੜੇ ਰਾਜਾ ਰਾਮ ਦੀ ਅੱਜ 6 ਦਿਨਾਂ ਬ ਘੱਗਰ ਦਰਿਆ ਵਿੱਚੋ ਲਾਸ਼ ਮਿਲ ਗਈ ਹੈ। ਪਿਛਲੇ ਛੇ ਦਿਨਾਂ ਤੋ ਪਰਿਵਾਰ ਅਤੇ ਪ੍ਰਸ਼ਾਸਨ ਲਾਸ਼ ਦੀ ਭਾਲ ਕਰ ਰਿਹਾ ਸੀ। ਬੇਸ਼ੱਕ ਪ੍ਰਸ਼ਾਸਨ ਵੱਲੋਂ ਬਠਿੰਡੇ ਤੋਂ ਵਿਸ਼ੇਸ਼ ਤੌਰ ਤੇ ਐਨਡੀਆਰਐਫ ਦੀ ਟੀਮ ਨੂੰ ਸੱਦਿਆ ਗਿਆ ਸੀ ਪਰ ਤਿੰਨ ਦਿਨ ਟੀਮ ਵੱਲੋਂ ਭਾਲ ਕਰਨ ਤੇ ਵੀ ਲਾਸ਼ ਨਹੀਂ ਮਿਲੀ ਸੀ। ਇਸ ਸੰਬੰਧੀ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ ਰਾਜਾ ਰਾਮ ਦੀ ਲਾਸ਼ ਇੱਟਾ ਰੋੜਿਆ ਵਿੱਚ ਫਸੀ ਹੋਈ ਸੀ ਜੋ ਅੱਜ ਮਿਲ ਗਈ ਹੈ।ਪੁਲਸ ਨੇ  ਮ੍ਰਿਤਕ ਦੇ ਪਰਿਵਾਰ ਦੇ ਬਿਆਨਾ ਦੇ ਆਧਾਰ ਤੇ ਥਾਣਾ ਸਰਦੂਲਗੜ ਵਿਖੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਪੋਸਟਮਾਰਟਮ ਕਰਵਾਕੇ ਲਾਸ਼ ਵਾਰਿਸ਼ਾ ਦੇ ਹਵਾਲੇ ਕਰ ਦਿੱਤੀ ਹੈ।

NO COMMENTS