ਜੋਗਾ, 21 ਜੂਨ (ਸਾਰਾ ਯਹਾ/ਗੋਪਾਲ ਅਕਲੀਆ)-ਬੀਤੀ ਕੱਲ੍ਹ ਜਿਲ੍ਹਾ ਮਾਨਸਾ ਦੇ ਪਿੰਡ ਰੱਲਾ ਵਿਖੇ ਇੱਕ ਵਿਅਕਤੀ ਨੇ ਘਰੇਲੂ ਝਗੜੇ ਕਾਰਨ ਆਪਣੇ ਵੱਡੇ ਭਰਾ ਦੇ ਸਿਰ ਵਿੱਚ ਲੱਕੜ ਮਾਰ ਕੇ ਉਸਦਾ ਕਤਲ ਕਰ ਦੇਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਰੱਲਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਦੋ ਸਕੇ ਭਰਾਵਾਂ ਦਾ ਆਪਸੀ ਘਰੇਲੂ ਝਗੜਾ ਚੱਲਦਾ ਆ ਰਿਹਾ ਸੀ, ਇਸ ਝਗੜੇ ਕਾਰਨ ਅਜੈਬ ਸਿੰਘ ਪੁੱਤਰ ਜ਼ੋਗਿੰਦਰ ਸਿੰਘ ਨੇ ਆਪਣੇ ਸਕੇ ਵੱਡੇ ਭਰਾ ਗੁਰਜੰਟ ਸਿੰਘ(57) ਦਾ ਲੱਕੜ ਦੀ ਬਾਲੀ ਨਾਲ ਸਿਰ ਤੇ ਵਾਰ ਕਰ ਦਿੱਤਾ, ਜਿਸ ਨਾਲ ਗੁਰਜੰਟ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਭਤੀਜੇ ਸੁਖਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਦ ਉਸਦਾ ਚਾਚਾ ਗੁਰਜੰਟ ਸਿੰਘ, ਜੋ ਕੁਆਰਾ ਸੀ ਦੁੱਧ ਦਾ ਕੰਮ ਕਰਦਾ ਸੀ, ਉਹ ਸ਼ਾਮ ਸਮਂੇ ਸਾਈਕਲ ਤੇ ਦੁੱਧ ਪਾਉਣ ਜਾ ਰਿਹਾ ਸੀ, ਤਾਂ ਰਾਸਤੇ ਵਿੱਚ ਉਸਦੇ ਛੋਟੇ ਚਾਚੇ ਅਜੈਬ ਸਿੰਘ ਨੇ ਉਸਦੇ ਸਿਰ ਵਿੱਚ ਲੱਕੜ ਦਾ ਟੱਬਾ ਮਾਰਿਆ, ਜਿਸ ਨਾਲ ਲਹ ੂਲਹਾਣ ਹੋ ਗੁਰਜੰਟ ਸਿੰਘ ਉਥੇ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਉਸਦੇ ਚਾਚੇ ਗੁਰਜੰਟ ਸਿੰਘ ਪਿੰਡ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਮੁਖੀ ਜੋਗਾ ਰੇਨੂੰ ਪਰੋਚਾ ਨੇ ਦੱਸਿਆ ਕਿ ਸੁਖਜੀਤ ਸਿੰਘ ਦੇ ਬਿਆਨ ਤੇ ਪੁਲਿਸ ਨੇ ਦੋਸ਼ੀ ਅਜੈਬ ਸਿੰਘ ਵਾਸੀ ਰੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।