*ਘਰੇਲੂ ਗੈਸ ਸਿਲੰਡਰ ਦੇ ਭਾਅ ‘ਚ ਹੋਇਆ ਇਜ਼ਾਫਾ*

0
345

ਨਵੀਂ ਦਿੱਲੀ (ਸਾਰਾ ਯਹਾਂ/ਬਿਊਰੋ ਰਿਪੋਰਟ):  ਗੈਸ ਸਿਲੰਡਰ ਦੀਆਂ ਕੀਮਤਾਂ ਇਕ ਵਾਰ ਫਿਰ ਤੋਂ ਵਧਾ ਦਿੱਤੀਆਂ ਗਈਆਂ ਹਨ। ਸਰਕਾਰੀ ਤੇਲ ਕੰਪਨੀਆਂ ਨੇ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 73.5 ਰੁਪਏ ਪ੍ਰਤੀ ਸਿਲੰਡਰ ਦਾ ਇਜ਼ਾਫਾ ਕੀਤਾ ਗਿਆ ਹੈ। ਕੰਪਨੀਆਂ ਨੇ ਇਸ ਮਹੀਨੇ ਸਿਰਫ ਕਮਰਸ਼ੀਅਲ ਗੈਸ ਦੀਆਂ ਕੀਮਤਾਂ ‘ਚ ਇਜ਼ਾਫਾ ਕੀਤਾ ਹੈ। ਉੱਥੇ ਹੀ ਘਰੇਲੂ ਰੋਸਈ ਗੈਸ ਪੁਰਾਣੀਆਂ ਦਰਾਂ ‘ਤੇ ਹੀ ਮਿਲੇਗੀ। ਦਿੱਲੀ ‘ਚ 19 ਕਿਲੋਗ੍ਰਾਮ ਕਮਰਸ਼ੀਅਲ ਗੈਸ ਸਿਲੰਡਰ ਦਾ ਭਾਅ 1,500 ਰੁਪਏ ਤੋਂ ਵਧ ਕੇ 1623 ਰੁਪਏ ਪ੍ਰਤੀ ਸਿਲੰਡਰ ਗਏ ਹਨ

ਜੁਲਾਈ ‘ਚ ਘਰੇਲੂ ਗੈਸ ਸਿਲੰਡਰ ਦੇ ਭਾਅ ‘ਚ ਹੋਇਆ ਸੀ ਇਜ਼ਾਫਾ

14.2 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੀਆਂ ਕੀਮਤਾਂ ਪਿਛਲੇ ਮਹੀਨੇ ਵਾਲੀਆਂ ਚੱਲਣਗੀਆਂ। ਜੁਲਾਈ ਮਹੀਨੇ ਵਿੱਚ ਤੇਲ ਕੰਪਨੀਆਂ ਨੇ ਘਰੇਲੂ ਗੈਸ ਸਲੰਡਰਾਂ ਦੀ ਕੀਮਤ 25.50 ਪ੍ਰਤੀ ਸਿਲੰਡਰ ਵਾਧੇ ਦਾ ਐਲਾਨ ਕੀਤਾ ਸੀ। ਕੌਮੀ ਰਾਜਧਾਨੀ ਦਿੱਲੀ ਵਿੱਚ ਵੀ 14.2 ਕਿੱਲੋਗ੍ਰਾਮ ਬਿਨਾ ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ 834.50 ਰੁਪਏ ਹੈ। ਉੱਥੇ ਮੁੰਬਈ ਵਿੱਚ ਇਸ ਸਿਲੰਡਰ ਦਾ ਮੁੱਲ ਦਿੱਲੀ ਦੇ ਬਰਾਬਰ ਹੈ ਜਦਕਿ ਕੋਲਕਾਤਾ ਤੇ ਚੇਨੰਈ ਵਿੱਚ ਗੈਸ ਸਿਲੰਡਰ ਦੀ ਕੀਮਤ ਪ੍ਰਤੀ ਸਿਲੰਡਰ ਕ੍ਰਮਵਾਰ 861 ਅਤੇ 850.50 ਰੁਪਏ ਹੈ। 

LEAVE A REPLY

Please enter your comment!
Please enter your name here