
ਮਾਨਸਾ (ਸਾਰਾ ਯਹਾ, ਬਲਜੀਤ ਸ਼ਰਮਾ)ਵਾਰਡ ਨੰ 5 ਬਾਲ ਭਵਨ ਦੇ ਸਾਹਮਣੇ ਵਾਲੀ ਗਲੀ ਦੇ ਵਸਨੀਕਾਂ ਵੱਲੋਂ HC ਸ੍ਰ ਗੁਰਪ੍ਰੀਤ ਸਿੰਘ ਨੂੰ ਕਰਫਿਊ ਦੋਰਾਨ ਵਾਰਡ ਨੰ 5 ਵਿੱਚ ਵਧੀਆ ਸੇਵਾਵਾਂ ਦੇਣ ਸਬੰਧੀ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਸਿੱਧੂ, ਮਾਸਟਰ ਜੀਤ ਸਿੰਘ, ਮਾਸਟਰ ਕਰਨੈਲ ਸਿੰਘ, ਰਵਿੰਦਰ ਸਿੰਘ ਧਾਲੀਵਾਲ, ਹਰਪਾਲ ਸਿੰਘ ਮਾਨ, ਕਮਲਪ੍ਰੀਤ ਸਿੰਘ ਸਰਾ, ਮਹਿੰਦਰ ਸਿੰਘ, ਪਰਮਿੰਦਰ ਸਿੰਘ, ਅੰਕਿਸ਼ ਸਿੰਗਲਾ, ਅਮਰਿੰਦਰ ਸਿੰਘ ਮਾਨ, ਅਤੇ ਛੋਟੇ ਬੱਚੇ ਅਰਮਾਨ ਸਰਾ, ਸਬਰੀਨ ਮਾਨ, ਅਭੀ, ਹੁਸਨ, ਹੁਨਰ, ਵਾਰਿਸ ਅਰੋੜਾ ਹਾਜਰ ਸਨ।ਪੰਜਾਬ ਪੁਲਿਸ ਦੇ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਹਮੇਸਾ ਤੁਹਾਡੀ ਸੁਰੱਖਿਆ ਲਈ ਬਚਨਵੱਧ ਹੈ ਉਹ ਆਪਨੀ ਜਾਨ ਦਾ ਜੋਖਮ ਉੱਠਾ ਕੇ ਡਿਉਟੀ ਕਰ ਰਹੀ ਹੈ ਤਾ ਕਿ ਤੁਸੀ ਸੁਰੱਖਿਅਤ ਰਵੋ।ਇਸ ਲਈ ਉਹਨਾ ਲੋਕਾ ਨੂੰ ਬੇਨਤੀ ਕਿਤੀ ਕਿ ਘਰਾ ਵਿੱਚ ਰਹਿ ਕੇ ਪ੍ਰਸ਼ਾਸਨ ਦਾ ਸਹਿਯੋਗ ਕਰੋ ਤੇ ਆਪਨਾ ਬਚਾਉ ਕਰੋ।
