*ਗੱਲਾ ਮਜ਼ਦੂਰ ਯੂਨੀਅਨ ਦੇ ਪੱਲੇਦਾਰ ਦਿੱਲੀ ਲਈ ਰਵਾਨਾ..!ਕੇਂਦਰ ਕਾਲੇ ਕਾਨੂੰਨ ਵਾਪਸ ਲਵੇ ਬੱਬੀ ਦਾਨੇਵਾਲਾ*

0
24

ਮਾਨਸਾ 30 ਅਗਸਤ ( ਸਾਰਾ ਯਹਾਂ/ਬੀਰਬਲ ਧਾਲੀਵਾਲ )ਗੱਲਾ ਮਜਦੂਰ ਯੂਨੀਅਨ ਮਾਨਸਾ ਦੇ ਸੈਂਕੜੇ ਪੱਲੇਦਾਰ ਦਿੱਲੀ ਧਰਨੇ ਵਿਚ ਸ਼ਾਮਲ ਹੋਣ ਲਈ ਮਾਨਸਾ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋਏ। ਦਿੱਲੀ ਜਾਣ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਝੰਡੀ ਵਿਖਾ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਬੱਬੀ ਦਾਨੇਵਾਲਾ ਨੇ ਰਵਾਨਾ  ਕੀਤਾ ।ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਤੋਂ ਦਿੱਲੀ ਧਰਨਾ ਸ਼ੁਰੂ ਹੋਇਆ ਹੈ ਅਸੀਂ ਉਸ ਸਮੇਂ ਤੋਂ ਹੀ ਕਿਸਾਨਾਂ ਦੇ ਨਾਲ ਹਾਂ ।ਕਿਉਂਕਿ ਵਪਾਰੀ ਅਤੇ ਕਿਸਾਨ ਅਤੇ ਮਜ਼ਦੂਰ ਵਰਗ ਦਾ  ਨਹੁੰ ਮਾਸ ਦਾ ਰਿਸ਼ਤਾ ਹੈ ॥ਇਸ ਲਈ ਅਸੀਂ ਕਿਸਾਨ ਵਰਗ ਨਾਲ ਬਹੁਤ ਵਾਰ ਦਿੱਲੀ ਧਰਨਿਆਂ ਵਿੱਚ ਸ਼ਾਮਲ ਹੁੰਦੇ ਰਹੇ ਹਾਂ। ਅਤੇ ਅੱਗੇ ਵੀ ਇਸੇ ਤਰ੍ਹਾਂ ਇਸ ਸਮਰਥਨ ਜਾਰੀ ਰਹੇਗਾ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ  ਕਿ ਉਹ ਕਿਸਾਨ ਮਜ਼ਦੂਰ ਵਪਾਰੀ ਵਰਗ ਨੂੰ ਖ਼ਤਮ ਕਰਨ ਦੀਆਂ ਚਾਲਾਂ ਛੱਡ ਕੇ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ। ਉਨ੍ਹਾਂ ਕਿਹਾ ਕਿ ਉਹ ਕਿਸਾਨ ਵਰਗ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਹਿਣਗੇ  ਦਾਨੇਵਾਲਾ ਨੇ ਕਿਹਾ ਕਿ ਇਹ ਕਾਲੇ ਕਾਨੂੰਨਾਂ ਨਾਲ ਸਿਰਫ਼ ਕਿਸਾਨ ਵਰਗ ਹੀ ਨਹੀਂ ਸਗੋਂ ਵਪਾਰੀ ਮਜ਼ਦੂਰ ਮੁਨਸ਼ੀ ਮਨੀਮ ਲੱਖਾਂ ਹੀ ਲੋਕ  ਬੇਰੁਜ਼ਗਾਰ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ ।ਇਸ ਲਈ ਅਜਿਹੇ ਕਾਨੂੰਨਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ ।ਇਸ ਮੌਕੇ ਗੱਲਾ ਮਜਦੂਰ ਯੂਨੀਅਨ ਦੇ ਪ੍ਰਧਾਨ ਬਚਿੱਤਰ ਸਿੰਘ ਨੇ ਕਿਹਾ ਕਿ  ਦਿੱਲੀ ਚੱਲ ਰਹੇ ਧਰਨੇ ਵਿਚ ਬਹੁਤ ਵਾਰ ਪਹਿਲਾਂ ਵੀ ਆਪਣੇ ਜਥੇ ਸਮੇਤ ਜਾ ਚੁੱਕੇ ਹਨ। ਅਤੇ ਇਸ ਵਾਰ ਵੀ ਸੈਂਕੜੇ ਮਜ਼ਦੂਰਾਂ ਨਾਲ ਦਿੱਲੀ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰਾਂ ਦੀਆਂ ਮਾੜੀਆਂ  ਨੀਤੀਆ ਕਾਰਨ ਸਾਰੇ ਦੇਸ਼ ਦੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨ ਮਜ਼ਦੂਰ ਵਰਗ ਇੱਕ ਅਹਿਮ ਭੂਮਿਕਾ ਨਿਭਾਵੇਗਾ।  ਉਨ੍ਹਾਂ ਕਿਹਾ ਕਿ ਜੋ ਵੀ ਸਿਆਸੀ ਲੀਡਰ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਮਦਦ ਕਰ ਰਿਹਾ ਹੈ ਸਿਰਫ਼ ਇਨ੍ਹਾਂ ਨੂੰ ਹੀ ਵੋਟ ਦਿੱਤਾ ਜਾਵੇਗਾ। ਕਿਸਾਨ ਵਿਰੋਧੀ ਕਿਸੇ ਨੇ  ਵੀ ਸਮਰਥਨ ਨਹੀਂ ਦਿੱਤਾ ਜਾਵੇਗਾ ਇਨ੍ਹਾਂ ਚੋਣਾਂ ਵਿੱਚ ਮਜ਼ਦੂਰ ਵਰਗ ਗੱਲਾ ਯੂਨੀਅਨ ਇਕ ਅਹਿਮ ਰੋਲ ਅਦਾ ਕਰੇਗਾ।  

LEAVE A REPLY

Please enter your comment!
Please enter your name here