
ਬੁਢਲਾਡਾ, 09 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਥਾਨਕ ਸ਼ਹਿਰ ਦੇ 16 ਅਤੇ 18 ਵਾਰਡ ਵਿੱਚ ਲੱਗੇ ਗੰਦਗੀ ਦੇ ਡੰਪ ਨੂੰ ਲੈ ਕੇ ਉਥੋਂ ਦੇ ਵਸਨੀਕਾਂ ਵੱਲੋਂ ਅੱਜ ਸਥਾਨਕ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮੁਹੱਲਾ ਵਾਸੀ ਗੁਰਦੁਆਰਾ ਸਾਹਿਬ ਰਾਮਗੜੀਆ ਦੇ ਪ੍ਰਧਾਨ ਗੁਰਚਰਨ ਸਿੰਘ ਚੰਨੀ,ਗੁਰਨਾਮ ਸਿੰਘ ਕੋਹਲੀ,ਬਲਵੀਰ ਸਿੰਘ ਪ੍ਰਧਾਨ, ਗੁਰਚਰਨ ਸਿੰਘ ਸੱਗੂ,ਸਵਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮਹੱਲੇ ਵਿੱਚ ਨਗਰ ਕੌਂਸਲ ਵੱਲੋਂ ਗੰਦਗੀ ਦਾ ਡੰਪ ਲਗਾਇਆ ਜਾ ਰਿਹਾ ਹੈ ਜਦੋਂ ਕਿ ਇਸਦੇ ਪਿੱਛੇ ਘਰਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ, ਹਰ ਹਰ ਮਹਾਦੇਵ ਸੰਸਥਾ ਬਣੀ ਹੋਈ ਹੈ ਜਿਸ ਕਰਕੇ ਮਹੱਲੇ ਦੇ ਲੋਕਾਂ ਨੂੰ ਇੱਕ ਗੰਦੇ ਵਾਤਾਵਰਨ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਉਹਨਾਂ ਕਿਹਾ ਕਿ ਅੱਜ ਮਹੱਲਾ ਵਾਸੀਆਂ ਨੇ ਅੱਕ ਥੱਕ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕਰਦਿਆਂ ਪਿੱਟ ਸਿਆਪਾ ਕੀਤਾ ਹੈ। ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਉਹਨਾਂ ਦੇ ਮਹੱਲੇ ਵਿੱਚੋਂ ਇਸ ਗੰਦਗੀ ਦੇ ਡੰਪ ਨੂੰ ਚੁੱਕ ਕੇ ਕਿਤੇ ਸ਼ਹਿਰ ਤੋਂ ਬਾਹਰਲੀ ਜਗ੍ਹਾ ਤੇ ਗੰਦਗੀ ਦੇ ਡੰਪ ਦਾ ਇੰਤਜਾਮ ਕੀਤਾ ਜਾਵੇ ਤਾਂ ਜੋ ਮਹੱਲਾ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਇਸ ਗੰਦਗੀ ਦੇ ਡੰਪ ਤੋਂ ਮੁਕਤੀ ਮਿਲ ਸਕੇ। ਉਹਨਾਂ ਕਿਹਾ ਕਿ ਜੇਕਰ ਇਹ ਗੰਦ ਦੇ ਡੰਪ ਨੂੰ ਚੁੱਕਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸੁੱਖਾ ਸਿੰਘ, ਰਣਜੀਤ ਸਿੰਘ ਰੁਪਾਲ, ਗੋਕੁਲ ਡੇਅਰੀ,ਪਵਨ ਡੇਅਰੀ,ਹਰਦੇਵ ਸਿੰਘ ਸੁੱਖਾ, ਕੁਲਦੀਪ ਸਿੰਘ, ਸੇਵਾ ਸਿੰਘ, ਕਰਮਜੀਤ ਸਿੰਘ ਵਿਰਦੀ,ਸੁਨੀਲ ਕੁਮਾਰ, ਜਸਪਾਲ ਸਿੰਘ,ਬੰਟੀ ਮੋਟਰਸਾਈਕਲ ਵਾਲਾ,ਦਲਜੀਤ ਸਿੰਘ, ਭੁਪਿੰਦਰ ਸਿੰਘ,ਅਜਾਇਬ ਸਿੰਘ ਰੁਪਾਲ, ਪ੍ਰਭਜੋਤ ਸਿੰਘ,ਪ੍ਰਭਸ਼ਰਨ ਸਿੰਘ ਅਤੇ ਦਵਿੰਦਰ ਸਿੰਘ ਕੋਹਲੀ ਆਦਿ ਹਾਜ਼ਰ ਸਨ।
