
ਮਾਨਸਾ, 3 ਮਈ (ਸਾਰਾ ਯਹਾਂ/ਜੋਨੀ ਜਿੰਦਲ): ਵਧੀਕ ਜਿ਼ਲ੍ਹਾ ਮੈਜਿਸਟਰੇਟ—ਕਮ—ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਗੰਗਾ ਆਇਲ ਮਿੱਲ ਵਾਲੀ ਗਲੀ, ਵਾਰਡ ਨੰਬਰ 24, ਜਵਾਹਰਕੇ ਰੋਡ, ਮਾਨਸਾ ਵਿਖੇ ਕੋਵਿਡ—19 ਦੇ 6 ਕੋਰੋਨਾ ਪਾਜਿ਼ਟੀਵ ਮਰੀਜ਼ ਮਿਲਣ ਕਾਰਨ ਉਕਤ ਏਰੀਏ ਨੂੰ 20 ਅਪ੍ਰੈਲ 2021 ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਖੇਤਰ ਦੀ 100 ਫ਼ੀਸਦੀ ਸੈਂਪਲਿੰਗ ਹੋ ਚੁੱਕੀ ਹੈ ਅਤੇ ਸਿਹਤ ਵਿਭਾਗ ਦੀਆਂ ਗਾਈਡਲਾਇਨਜ਼ ਅਨੁਸਾਰ ਆਖ਼ਰੀ 5 ਦਿਨਾਂ ਵਿਚ ਕੋਈ ਨਵਾਂ ਕੇਸ ਨਾ ਆਉਣ ਕਾਰਨ ਮਾਈਕਰੋ ਕੰਟੇਨਮੈਂਟ ਜ਼ੋਨ ਖੋਲ੍ਹਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
