ਬੁਢਲਾਡਾ 22 ਨਵੰਬਰ (ਸਾਰਾ ਯਹਾਂ/ਮਹਿਤਾ) ਗੋਪ ਅਸ਼ਟਮੀ ਨੂੰ ਸਮਰਪਿੱਤ ਪੰਚਾਇਤੀ ਗਊਸ਼ਾਲਾ ਕਮੇਟੀ ਵੱਲੋਂ ਸੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਵਿੱਚ ਗਊ ਭਗਤਾਂ ਵੱਲੋਂ ਵਧ—ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਤੇ ਗਊ ਮਾਤਾ ਦੀ ਪੂਜਾ ਉਪਰੰਤ ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਬਾਜਾਰਾਂ ਚੋ ਹੁੰਦੇ ਹੋਈ ਵਾਪਿਸ ਗਊਸ਼ਾਲਾ ਵਿੱਚ ਪਹੁੰਚੀ। ਗਊਸਾਲਾ ਕਮੇਟੀ ਦੇ ਪ੍ਰਧਾਨ ਬਿਰਛ ਭਾਨ, ਵਿਨੋਦ ਕੁਮਾਰ ਅਤੇ ਸੁਭਾਸ਼ ਗੋਇਲ ਨੇ ਦੱਸਿਆ ਇਹ ਸ਼ੋਭਾ ਯਾਤਰਾ ਹਰ ਸਾਲ ਗਊ ਅਸ਼ਟਮੀ ਮੌਕੇ ਪੂਰੇ ਰੀਤੀ—ਰਿਵਾਜ਼ਾਂ ਨਾਲ ਕਮੇਟੀ ਵੱਲੋਂ ਕੱਢੀ ਜਾਂਦੀ ਹੈ। ਉਨ੍ਹਾਂ ਦੱਸਿਆ ਗਊਸ਼ਾਲਾ ਦਾ ਪ੍ਰਬੰਧ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਚੱਲ ਰਿਹਾ ਹੈ। ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਵਿੱਚ ਹੋਣ ਵਾਲੇ ਸ਼ੁੱਭ ਕਾਰਜਾਂ ਮੌਕੇ ਗਊਆਂ ਲਈ ਦਾਨ ਜਰੂਰ ਦੇਣ ਉਥੇ ਵੱਡ ਵਡੇਰਿਆਂ ਦੀ ਆਤਮਿਕ ਸ਼ਾਂਤੀ ਲਈ ਵੀ ਗਊਸ਼ਾਲਾਂ ਨੂੰ ਦਾਨ ਦੇ ਕੇ ਪੁੰਨ ਦੇ ਭਾਗੀ ਬਣਨ। ਸ਼ਰਧਾਲੂਆਂ ਵੱਲੋਂ ਗਊਸ਼ਾਲਾਂ ਅੰਦਰ 108 ਗਊ ਪਰਿਕ੍ਰਮਾ ਕਰਕੇ 100 ਤੋਂ ਵੱਧ ਤੋਂ ਔਰਤਾਂ ਮਰਦਾਂ ਨੇ ਭਾਗ ਲਿਆ।