*ਗੈਲਟਰੀ ਅਵਾਰਡ ਨਾਲ ਸ਼ੁਸ਼ੋਭਿਤ ਸਾਬਕਾ ਜ਼ਾਬਾਜ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਦੇ ਅਚਨਚੇਤ ਇਸ ਸੰਸਾਰ ਤੋਂ ਰੁਕਸ਼ਤ ਹੋ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ*

0
34

ਮਾਨਸਾ 26 ਅਕਤੂਬਰ  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):  ਗੈਲਟਰੀ ਅਵਾਰਡ ਨਾਲ ਸ਼ੁਸ਼ੋਭਿਤ ਸਾਬਕਾ ਜ਼ਾਬਾਜ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਦੇ ਅਚਨਚੇਤ ਇਸ ਸੰਸਾਰ ਤੋਂ ਰੁਕਸ਼ਤ ਹੋ ਜਾਣ ਤੇ ਆਲ ਇੰਡੀਆ ਐਂਟੀਟੈਰੋਰਿਸਟ, ਐਂਟੀ ਕ੍ਰਾਈਮ ਤੇ ਸ਼ੋਸ਼ਲ ਵੈਲਫੇਅਰ ਫਰੰਟ ਦੇ ਮੁਖੀ ਸ੍ਰੀ ਅਮਨ ਗਰਗ ਸੂਲਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਗੁਰਮੀਤ ਸਿੰਘ ਪਿੰਕੀ ਦੀ ਬੀਮਾਰੀ ਨਾਲ ਹੋਈ ਮੌਤ ਪੂਰੇ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸ੍ਰੀ ਗੁਰਮੀਤ ਸਿੰਘ ਪਿੰਕੀ ਦੀ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਗਰਗ ਨੇ ਕਿਹਾ ਕਿ ਜਦੋਂ ਪੰਜਾਬ ਅੱਤਵਾਦ ਦੀ ਅੱਗ ਵਿੱਚ ਲਪਤ ਸੀ ਉਸ ਵੇਲੇ ਇਸ ਜਾਬਾਜ਼ ਸਖਸ਼ ਨੇ ਪੁਲਿਸ ਮਦਾਦੀ ਬਣਕੇ ਖੜਕੂਆਂ ਦੇ ਗੈਰ ਸਮਾਜਿਕ ਤੇ ਗੈਰ ਮਨੁੱਖੀ ਮਕਸਦਾਂ ਅਤੇ ਗਤੀਵਿਧੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਨਿਸ਼ਫਲ ਕੀਤਾ ਤੇ ਸੈਂਕੜੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ।
ਸ੍ਰੀ ਪਿੰਕੀ ਦੇ ਜ਼ਜਬਾਤਾਂ, ਹੌਂਸਲੇ ਅਤੇ ਦਲੇਰੀ ਤੋਂ ਪ੍ਰਭਾਵਿਤ ਹੋ ਕੇ ਉਸ ਵੇਲੇ ਦੀ ਸਰਕਾਰ ਨੇ ਪੰਜਾਬ ਪੁਲਿਸ ਨੂੰ ਹੋਰ ਮਜ਼ਬੁੂਤ ਕਰਨ ਲਈ ਗੁਰਮੀਤ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਕੇ ਪੁਲਿਸ ਨੂੰ ਹੋਰ ਸ਼ਕਤੀਸ਼ਾਲੀ ਕੀਤਾ ਸੀ। 90 ਦੇ ਦਹਾਕੇ ਵਿੱਚ ਆਪਣੀ ਜਾਨ ਉੱਤੇ ਖੇਡ ਕੇ ਗੁਰਮੀਤ ਸਿੰਘ ਨੇ ਕਈ ਨਾਮਵਰ ਖੜਕੂਆਂ ਦੇ ਠਿਕਾਣੇ ਤਹਿਸ਼ ਨਹਿਸ਼ ਕੀਤੇ ਅਤੇ ਕਈਆਂ ਨੂੰ ਫੜ੍ਹ ਕੇ ਜੇਲ੍ਹਾਂ ਵਿੱਚ ਪਹੁੰਚਾਇਆ। ਅੱਤਵਾਦੀਆਂ ਲਈ ਖੌਫ਼ ਦਾ ਨਾਮ ਬਣਿਆ ਗੁਰਮੀਤ ਸਿੰਘ ਪਿੰਕੀ ਬਹੁਤ ਵਾਰ ਵਿਵਾਦ ਗ੍ਰਸਤ ਵੀ ਰਿਹਾ ਪ੍ਰੰਤੂ ਆਪਣੀ ਡਿਊਟੀ ਨੂੰ ਹੀ ਆਪਣਾ ਧਰਮ ਸਮਝਣ ਵਾਲੇ ਇਸ ਸਖਸ਼ ਤੇ ਪਰਾਮਤਮਾ ਦੀ ਮਿਹਰ ਬਣੀ ਰਹੀ ਅਤੇ ਸਮੇਂ ਸਮੇਂ ਸਿਰ ਸ਼ਾਨਦਾਰ ਡਿਊਟੀ ਕਰਨ ਵਾਲੇ ਅਫ਼ਸਰਾਂ ਵਿੱਚ ਨਾਮ ਆਉਣ ਤੇ ਪੁਲਿਸ ਮੈਡਲਾਂ ਨਾਲ ਸਨਮਾਨ ਵੀ ਹੁੰਦਾ ਰਿਹਾ।
ਆਲ ਇੰਡੀਆਂ ਐਂਟੀਟੈਰੋਰਿਸਟ ਫਰੰਟ ਦੇ ਅਹੁਦੇਦਾਰ ਰਾਜ ਕੁਮਾਰ ਜਿੰਦਲ ਅਤੇ ਨਾਨਕ ਸਿੰਘ ਖੁਰਮੀ ਜੋ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਨੇ ਜਿਨਾਂ ਨੇ ਸੋਸ਼ਲ ਮੀਡੀਆ ਉੱਤੇ ਕੁਝ ਗੈਰ ਸਮਾਜਿਕ ਤੱਤਾਂ ਵਲੋਂ ਵੀਡਿਓ ਪਾ ਕੇ ਮਰਹੂਮ ਗੁਰਮੀਤ ਸਿੰਘ ਦੀ ਮੌਤ ਤੇ ਨਾਮੌਸ਼ੀ ਭਰੀਆਂ ਅਤੇ ਬੁਜਦਿਲੀ ਵਾਲੀਆਂ ਗੱਲਾਂ ਕਰਨ ਵਾਲਿਆਂ ਦੀ ਘੋਰ ਨਿੰਦਿਆਂ ਕੀਤੀ ਹੈ।
ਇੱਕ ਜਾਬਾਜ਼ ਸਾਬਕਾ ਪੁਲਿਸ ਅਫਸਰ ਦੇ ਅਚਾਨਚਕ ਇਸ ਦੁਨੀਆਂ ਤੋਂ ਚਲੇ ਜਾਣ ਨਾਲ ਜੋ ਫੋਰਸਿਸ ਅੱਤਵਾਦ ਅਤੇ ਅੱਤਵਾਦੀਆਂ ਨਾਲ ਦੇਸ਼ ਦੀ ਏਕਤਾਂ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਲੜ੍ਹ ਰਹੀਆਂ ਹਨ ਉਨ੍ਹਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਾਡਾ ਫਰੰਟ ਪਰਮਾਤਮਾ ਅੱਗੇ ਅਰਦਾਸ ਅਤੇ ਬੇਨਤੀ ਕਰਦਾ ਹੈ ਕਿ ਇਸ ਪੁਲਿਸ ਅਫਸਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਸ ਅਸਹਿ ਅਤੇ ਅਕਹਿ ਦੁੱਖ ਨੂੰ ਸਹਿਣ ਕਰਨ ਦਾ ਬਲ ਬਖਸ਼ੇ।

LEAVE A REPLY

Please enter your comment!
Please enter your name here