ਗੈਰ ਮੰਨਜੂਰਸ਼ੁਦਾ ਚਲਦੇ ਪਾਣੀ ਦੇ ਕੁਨੈਕਸ਼ਨਾਂ ਨੂੰ 15 ਜੁਲਾਈ ਤੱਕ ਮੁਫਤ ਰੈਗੂਲਰ ਕਰਵਾਇਆ ਜਾਵੇਗਾ :

0
38

ਮਾਨਸਾ 9 ਜੁਲਾਈ (ਸਾਰਾ ਯਹਾ/ਬਪਸ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੇਂਡੂ ਖੇਤਰਾਂ ਵਿਚ ਬਿਨਾਂ ਮੰਨਜੂਰੀ ਚਲ ਰਹੇ ਪਾਣੀ ਦੇ ਕੁਨੈਕਸ਼ਨਾਂ ਨੂੰ ਬਿਨਾਂ ਕਿਸੇ ਜੁਰਮਾਨੇ ਅਤੇ ਫੀਸ ਤੋਂ 15 ਜੁਲਾਈ ਤੱਕ ਰੈਗੂਲਰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮਹਿਕਮੇ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਪ੍ਰਚਾਰ ਵੈਨਾਂ ਰਾਹੀਂ ਇਸ ਵਲੰਟਰੀ ਡਿਸਕਲੋਜਰ ਸਕੀਮ ਸਬੰਧੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਮਹਿਕਮੇ ਦੇ ਸੋਸ਼ਲ ਸਟਾਫ , ਤਕਨੀਕੀ ਸਟਾਫ ਅਤੇ ਕਲੈਰੀਕਲ ਸਟਾਫ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਇਸ ਸਕੀਮ ਸਬੰਧੀ ਜਾਣਕਾਰੀ ਦਿਤੀ ਜਾ ਰਹੀ ਹੈ ਤੇ ਫਾਰਮ ਭਰੇ ਜਾ ਰਹੇ  ਹਨ।ਬਲਾਕ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ   ਇਨਾਂ ਗੈਰ ਮੰਨਜੂਰਸ਼ੁਦਾ ਚਲਦੇ ਪਾਣੀ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਨਾਂ ਕਰਵਾਇਆ ਗਿਆ ਤਾਂ ਪੰਜਾਬ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ 15 ਜੁਲਾਈ ਤੋਂ ਬਾਅਦ ਦੋ ਹਜਾਰ ਜੁਰਮਾਨਾ ਅਤੇ ਜਦੋਂ ਇਹ ਗੈਰ ਮੰਨਜੂਰਸ਼ੁਦਾ ਪਾਣੀ ਦਾ ਕੁਨੈਕਸ਼ਨ ਚਲ ਰਿਹਾ ਹੈ ਉਸਦਾ ਬਿਲ ਕਾਨੂੰਨੀ ਕਾਰਵਾਈ ਰਾਂਹੀ ਵਸੂਲ ਕੀਤਾ ਜਾਵੇਗਾ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਜਸਜੀਤ ਸਿੰਘ ਗਿੱਲ ਨੇ ਦੱਸਿਆ ਕਿ ਹੁਣ ਤੱਕ ਅੱਠ ਸੌ  ਤੋਂ ਜਿਆਦਾ  ਬਿਨਾਂ ਮੰਨਜੂਰੀ ਚਲਦੇ ਪਾਣੀ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਸਬੰਧੀ ਫਾਰਮ ਭਰੇ ਜਾ ਚੁੱਕੇ ਹਨ।

LEAVE A REPLY

Please enter your comment!
Please enter your name here