
ਫਗਵਾੜਾ 16 ਸਤੰਬਰ(ਸਾਰਾ ਯਹਾਂ/ਸ਼ਿਵ ਕੋੜਾ) ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਇਸ ਮੌਕੇ ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ। ਇਸ ਇੰਟਰਵਿਊ ਦਾ ਮੁੱਖ ਉਦੇਸ਼ ਵੱਖ-ਵੱਖ ਅਹੁਦੇ ਲਈ ਮੈਂਬਰਾਂ ਦੀ ਚੋਣ ਕਰਨ ਤੋਂ ਹੈ। ਵੱਖ-ਵੱਖ ਮੈਬਰਾਂ ਦੇ ਨਿਸਚਿਤ ਅਹੁਦੇ ਸੌਂਪ ਕੇ ਉਨ੍ਹਾਂ ਨੂੰ ਜੁਮੇਵਾਰੀ ਨਿਭਾਉਣ ਲਈ ਆਖਿਆ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਨੇ ਨਵੇਂ ਬਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਚੰਗੇ ਗੁਣਾਂ ਨੂੰ ਸਿੱਖਣ ਤੇ ਜੋਰ ਦਿੱਤਾ। ਇਸ ਉਲੀਕੇ ਪ੍ਰੋਗਰਾਮ ਵਿੱਚ ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਆਪਣੀਆਂ ਜੁਮੇਵਾਰੀ ਨੂੰ ਸਮਝਣ ਤੇ ਤਹਿ ਦਿਲ ਨਾਲ ਨਿਭਾਉਣ ਲਈ ਕਿਹਾ। ਵਿਦਿਆਰਥੀਆਂ ਨੂੰ ਜੀਵਨ ਜਾਂਚ ਅਤੇ ਆਪਣੇ ਆਪ ਨੂੰ ਪਹਿਚਾਨਣ ਤੇ ਸਮਰੱਥਾ ਨੂੰ ਸਮਝਣ ਲਈ ਪ੍ਰੇਰਿਤ ਕੀਤਾ ਗਿਆ। ਸਟੱਡੀ ਸਰਕਲ ਦੇ ਇੰਚਾਰਜ ਡਾ.ਮਨਪ੍ਰੀਤ ਕੌਰ ਨੇ ਆਉਣ ਵਾਲੇ ਸਮੇਂ ਉਲੀਕੀਆਂ ਸਾਰੀਆਂ ਗਤੀਵਿਧੀਆਂ ਦਾ ਵੇਰਵਾ ਦਿੱਤਾ। ਇਸ ਮੌਕੇ ਐਮ.ਕਾਮ ਸਮੈਸਟਰ ਪਹਿਲਾ ਦਾ ਵਿਦਿਆਰਥੀ ਬਿੱਟੂ ਕੁਮਾਰ ਸਿੰਘ ਪ੍ਰਧਾਨ, ਬੀ.ਕਾਮ ਸਮੈਸਟਰ ਤੀਜਾ ਦਾ ਵਿਦਿਆਰਥੀ ਸੋਨੂ ਯਾਦਵ ਮੀਤ ਪ੍ਰਧਾਨ, ਬੀ.ਕਾਮ ਸਮੈਸਟਰ ਤੀਜਾ ਦੀ ਵਿਦਿਆਰਥਣ ਮੇਘਾ ਪਾਸੀ ਜਨਰਲ ਸਕੱਤਰ, ਬੀ.ਸੀ.ਏ ਸਮੈਸਟਰ ਪਹਿਲਾ ਦਾ ਵਿਦਿਆਰਥੀ ਸੁਖਨੰਦਨ ਸ਼ਰਮਾ ਜੁਆਾਇੰਂਟ ਸਕੱਤਰ, ਸਕੱਤਰ ਨਵਦੀਪ ਬੈਂਸ ,ਵਿੱਤ ਸਕੱਤਰ ਮਿਸ ਨਿਸ਼ਾਂ ਤੇ ਬਾਕੀ 9 ਐਗਜੀਕਿਉਟਿਵ ਮੈਂਬਰਾਂ ਦੀ ਟੀਮ ਦਾ ਪੁਨਰਗਠਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਡਾ.ਮਨਪ੍ਰੀਤ ਕੌਰ ਵਲੋ ਨਿਭਾਈ ਗਈ।
