ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋ ਆਨ ਲਾਈਨ ਲਾਈਵ ਕਲਾਸਾਂ ਦੀ ਸੁਰੂਆਤ

0
28

ਬੁਢਲਾਡਾ 21, ਅਗਸਤ (ਸਾਰਾ ਯਹਾ, ਅਮਨ ਮਹਿਤਾ ): ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ, ਪੰਜਾਬ ਸਰਕਾਰ ਵਲੋ ਏਡਿਡ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਨਤਾ ਪ੍ਰਾਪਤ ਗੁਰੂੁ ਨਾਨਕ ਕਾਲਜ ਬੁਢਲਾਡਾ ਵਿਖੇ ਵਿਿਦਆਰਥੀਆ ਦੀ ਸਹੂਲਤ ਚ ਵਾਧਾ ਕਰਦਿਆਂ ਅੱਜ ਤੋ ਲਾਈਵ ਕਲਾਸਾਂ ਦੀ ਸੁਰੂਆਤ ਕਰ ਦਿੱਤੀ ਗਈ ਹੈ। ਜਿਸ ਦਾ ਰਸਮੀ ਉਦਘਾਟਨ ਕਾਲਜ ਪ੍ਰਿੰਸੀਪਲ ਡਾ ਕੁਲਦੀਪ ਸਿੰਘ ਬੱਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਨਰਿੰਦਰ ਸਿੰਘ ਕੋਆਰਡੀਨੇਟਰ ਆਈ ਕਿੳ ਏ ਸੀ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਹਿੱਤ ਵਿਦਿਅਕ ਸੰਸਥਾਵਾਂ ਨੂੰ ਆਨ ਲਾਈਨ ਕਲਾਸਾਂ ਲਗਾਉਣ ਦੀ ਹੀ ਪ੍ਰਵਾਨਗੀ ਹੈ ਜਿਸ ਤਹਿਤ ਗੁਰੂ ਨਾਨਕ ਕਾਲਜ ਵੱਲੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਮਨਸ਼ੇ ਨਾਲ ਕਾਲਜ ਅਧਿਆਪਕਾਂ ਵੱਲੋ ਸਿੱਧੀਆ ਕਲਾਸਾਂ (ਲਾਈਵ ਕਲਾਸਾਂ) ਲਗਾੳੇੁਣ ਨੂੰ ਤਰਜੀਹ  ਦੇਣ ਦਾ ਫੈਸਲਾ ਕੀਤਾ ਗਿਆ ਸੀ। 17 ਅਗਸਤ ਤੋਂ ਟਰਾਇਲ ਬੇਸ ਤੇ ਇੰਨਾ ਲਾਇਵ ਕਲਾਸਾਂ ਦੀ ਆਰੰਭਤਾ ਕੀਤੀ ਗਈ ਸੀ ਜਿਸ ਦੀ ਸਫਲਤਾ ਤੋ ਬਾਅਦ ਇੰਨਾ ਕਲਾਸਾਂ ਨੂੰ ਅੱਜ ਤੋਂ ਬਕਾਇਦਾ ਰੂਪ ਚ ਸ਼ੁਰੂ ਕਰ ਦਿੱਤਾ ਗਿਆ ਹੈ।ਇੰਨਾ ਕਲਾਸਾਂ ਸਬੰਧੀ ਕਾਲਜ ਸਟਾਫ ਅਤੇ ਵਿਿਦਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਪ੍ਰਿੰਸੀਪਲ ਡਾ ਕੁਲਦੀਪ ਸਿੰਘ ਬੱਲ  ਨੇ ਕਿਹਾ ਕਿ ਇਹ ਕਲਾਸਾਂ ਵੀ ਕਾਲਜ ਦੀਆਂ ਰੈਗੂਲਰ ਕਲਾਸਾਂ ਵਾਂਗ ਹੀ ਲਗਣਗੀਆਂ ਅਤੇ ਵਿਦਿਆਰਥੀ ਘਰ ਬੈਠੇ ਪੜ੍ਹਾਈ ਕਰ ਸਕਣਗੇ।ਉਨਾਂ ਰਜਿਸਟ੍ਰੇਸ਼ਨ ਕਰਵਾ ਚੁੱਕੇ ਵਿਿਦਆਰਥੀਆਂ ਨੂੰ ਆਪਣੇ ਕਲਾਸ ਇੰਚਾਰਜ ਪਾਸੋ ਸਬੰਧਤ ਲਿੰਕ ਪ੍ਰਾਪਤ ਕਰਕੇ ਜਲਦ ਤੋਂ ਜਲਦ ਇਹ ਕਲਾਸਾਂ ਜੁਆਇੰਨ ਕਰਨ ਦੀ ਸਲਾਹ ਦਿੱਤੀ। ਇਸ ਪ੍ਰਕਿਿਰਆ ਤਹਿਤ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੇ ਸਾਰੇ ਕੋਰਸ ਸ਼ਾਮਲ ਕੀਤੇ ਗਏ ਹਨ।

NO COMMENTS