ਵਿਦੇਸ਼ ਜਾਣ ਦੀ ਲਹਿਰ..!!

0
92

ਪੰਜਾਬ ਜੋ ਕਦੇ ਸੋਨੇ ਦੀ ਚਿੜ੍ਹੀ ਹੁੰਦਾ ਸੀ ਉਸ ਨੂੰ ਕੋਈ ਨਜ਼ਰ ਹੀ ਲੱਗ ਗਈ ਹੈ। ਅੱਜ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵੱਲ ਤੁਰੀ ਜਾ ਰਹੀ ਹੈ। ਬਾਰਵੀਂ ਕਲਾਸ ਤੋਂ ਬਾਅਦ ਹਰ ਵਿਦਿਆਰਥੀਆਂ ਵਿਦੇਸ਼ ਜਾਣ ਦਾ ਹੀ ਸੋਚਦਾ ਹੈ। ਜਿਸ ਨੂੰ ਵੀ ਪੁੱਛੋ ਮੈਂ ਬਾਹਰ ਹੀ ਜਾਣੈ, ਜਿਸਨੂੰ ਵੀ ਦੇਖੋ ਆਈਲੈਟਸ ਦੀ ਤਿਆਰੀ ਕਰ ਰਿਹਾ ਹੈ। ਮਾਂ ਬਾਪ ਵੀ ਬੱਚਿਆਂ ਦਾ ਭਵਿੱਖ ਅਮਰੀਕਾ, ਕੈਨੇਡਾ, ਆਸਟਰੇਲੀਆ ਆਦਿ ਵਰਗੇ ਦੇਸ਼ਾਂ ਵਿੱਚ ਹੀ ਵੇਖ ਰਹੇ ਹਨ। ਪਰ ਜੋ ਮੌਜ ਪੰਜਾਬ ਵਿੱਚ ਹੈ ਉਹ ਹੋਰ ਕਿਤੇ ਨਹੀਂ ਲੱਭਦੀ। ਬਾਹਰ ਪੈਸੇ ਦਰਖ਼ਤਾਂ ਨੂੰ ਨਹੀਂ ਲੱਗਦੇ ਉਥੇ ਜਾ ਕੇ 15-15 ਘੰਟੇ ਕੰਮ ਕਰਨਾ ਪੈਂਦਾ ਹੈ। ਇਥੋਂ ਤੱਕ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨਾ ਪੈਂਦਾ ਹੈ ਅਤੇ ਨੀਂਦ ਵੀ ਪੂਰੀ ਨਹੀਂ ਕਰ ਸਕਦੇ। ਜ਼ਿਆਦਾ ਤਰ ਲੋਕ ਇੱਕ ਦੂਜੇ ਵੱਲ ਵੇਖ ਕੇ ਹੀ ਬਾਹਰ ਜਾ ਰਹੇ ਹਨ। ਵਿਦੇਸ਼ ਜਾਣ ਤੇ ਬਹੁਤ ਜ਼ਿਆਦਾ ਪੈਸੇ ਖਰਚ ਹੁੰਦੇ ਹਨ। ਕੁਝ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਪੈਸੇ ਖਰਚ ਕਰਦੇ ਹਨ। ਮੁੜ ਕੇ ਉਨੇ ਪੈਸੇ ਕਮਾ ਵੀ ਨਹੀਂ ਹੁੰਦੇ। ਕੁਝ ਲੋਕ ਬਾਹਰ ਭੇਜਣ ਲਈ ਮੁੰਡੇ ਵਾਲਿਆਂ ਤੋ ਪੈਸੇ ਲਗਵਾਉਣ ਕਰਕੇ ਛੋਟੀਆਂ-ਛੋਟੀਆਂ ਕੁੜੀਆਂ ਦੇ ਵਿਆਹ ਕਰ ਦਿੰਦੇ ਹਨ। ਹੁਣ ਤਾਂ ਇਨੇ ਲੋਕ ਬਾਹਰ ਜਾ ਰਹੇ ਹਨ ਕਿ ਕੁਝ ਸਾਲਾਂ ਨੂੰ ਉਥੇ ਵੀ ਥਾਂ ਨਹੀਂ ਬਚਣੀ। ਅੱਜ ਛੋਟੇ ਛੋਟੇ ਬੱਚੇ ਵੀ ਕਹਿ ਰਹੇ ਹਨ ਕਿ ਅਸੀਂ ਵੱਡੇ ਹੋ ਕੇ ਕਨੇਡਾ ਜਾਣੈ। ਕੋਈ ਵੀ ਇਸ ਸੋਨੇ ਵਰਗੇ ਪੰਜਾਬ ਵਿੱਚ ਨਹੀਂ ਰਹਿਣਾ ਚਾਹੁੰਦਾ ਹੈ ਸਭ ਵਿਦੇਸ਼ ਜਾਣਾ ਚਾਹੁੰਦੇ ਹਨ। ਅਸੀਂ ਪੰਜਾਬੀ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ ਜਦੋਂ ਕੇ ਅੰਗਰੇਜ਼ ਸਾਡਾ ਵਿਰਸਾ ਵੇਖਣ ਲਈ ਇਥੇ ਆਉਂਦੇ ਹਨ। ਇਨੇ ਪੈਸੇ ਲਾ ਕੇ ਬਾਹਰ ਜਾਣ ਨਾਲੋਂ ਇਥੇ ਵੀ ਕੋਈ ਕੰਮ-ਕਾਜ ਚਲਾਇਆ ਜਾ ਸਕਦਾ ਹੈ। 15 ਅਗਸਤ 1947 ਨੂੰ ਅਸੀਂ ਗੁਲਾਮੀ ਤੋਂ ਆਜ਼ਾਦ ਹੋਣ ਲਈ ਅੰਗਰੇਜ਼ਾਂ ਨੂੰ ਭਾਰਤ ਚੋਂ ਕੱਢਿਆ ਪਰ ਹੁਣ ਆਪ ਉਨ੍ਹਾਂ ਦੇ ਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਦੇ ਗੁਲਾਮ ਹੋ ਰਹੇ ਹਾਂ।         

    ਲੇਖਿਕਾ : ਪ੍ਰਨੀਤ ਕੌਰ ‘ਪਰੀ’, ਕਲਾਸ ਨੌਵੀਂ, ਮਾਨਸਾ

LEAVE A REPLY

Please enter your comment!
Please enter your name here