ਬੁਢਲਾਡਾ,20,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਸਥਾਨਕ ਗੁਰੂ ਨਾਨਕ ਕਾਲਜ ਵਿਖੇ ਲੜਕੇ ਅਤੇ ਲੜਕੀਆਂ ਦਾ ਪੰਜ ਰੋਜ਼ਾ ਸਾਲਾਨਾ ਟ੍ਰੇਨਿੰਗ ਕੈਂਪ 16 ਫਰਵਰੀ ਤੋਂ 20 ਫਰਵਰੀ ਤੱਕ ਲਗਾਇਆ ਗਿਆ। ਕੈਂਪ ਦੌਰਾਨ 20 ਪੰਜਾਬ ਬੀ ਐਨ, ਐਨ ਸੀ ਸੀ ਬਠਿੰਡਾ ਦੇ ਕਮਾਂਡਿੰਗ ਅਫਸਰ ਕਰਨਲ ਕੁਲਬੀਰ ਸਿੰਘ ਡੁਡੀ ਨੇ ਕੈਡਿਟਸ ਨੂੰ ਸੰਬੋਧਤ ਕੀਤਾ ਅਤੇ ਐਨ ਸੀ ਸੀ ਸੰਗਠਨ ਅਤੇ ਹੁਣ ਤੱਕ ਲੜੀਆਂ ਗਈਆਂ ਜੰਗਾਂ ਬਾਰੇ ਜਿਕਰ ਕਰਕੇ ਕੈਡਿਟਾਂ ਵਿੱਚ ਉਤਸ਼ਾਹ ਅਤੇ ਕੁਰਬਾਨੀ ਦਾ ਜਜਬਾ ਭਰਿਆ। ਇਸ ਕੈਂਪ ਵਿੱਚ ਮੈਪ ਰੀਡਿੰਗ, ਡਰਿੱਲ, ਫਾਈਰਿੰਗ, ਸਿਵਲ ਡਿਫੈਂਸ ਅਤੇ ਨੈਤਿਕ ਸਿੱਖਿਆ ਉਪਰ ਜੋਰ ਦਿੱਤਾ ਗਿਆ ਹੈ। ਪ੍ਰਿੰਸੀਪਲ ਡਾ ਕੁਲਦੀਪ ਸਿੰਘ ਬਲ ਨੇ ਕਮਾਂਡਿਗ ਅਫਸਰ ਕਰਨਲ ਕੁਲਵੀਰ ਸਿੰਘ ਡੁਡੀ ਨੂੰ ਜੀ ਆਇਆ ਕਿਹਾ। ਵਾਈਸ ਪ੍ਰਿੰਸੀਪਲ ਅਤੇ ਐਨ ਸੀ ਸੀ ਅਫਸਰ ਡਾ ਮੇਜਰ ਜਸਪਾਲ ਸਿੰਘ ਨੇ ਐਨ ਸੀ ਸੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸੀ ਟੀ ਓ ਪ੍ਰੋ ਕੁਲਬੀਰ ਸਿੰਘ ਨੇ ਐਨ ਸੀ ਸੀ ਕੈਡਿਟਾਂ ਨੂੰ ਆਪਣੇ ਵਿਚਾਰ ਪ੍ਰਗਟ ਕੀਤੇ। ਸੂਬੇਦਾਰ ਅਰਜਨ ਸਿੰਘ ਨੇ ਹਥਿਆਰਾਂ ਦੀ ਸਿਖਲਾਈ ਤੇ ਜੋਰ ਦਿੱਤਾ। ਕੈਂਪ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਕਾਲਜ ਪ੍ਰਿੰਸੀਪਲ ਡਾ ਬੱਲ ਅਤੇ ਵਾਈਸ ਪ੍ਰਿੰਸੀਪਲ ਐਨ ਸੀ ਸੀ ਅਫਸਰ ਡਾ ਮੇਜਰ ਜਸਪਾਲ ਸਿੰਘ ਨੇ ਸਨਮਾਨਿਤ ਕੀਤਾ।