ਗੁਰੂ ਨਾਨਕ ਕਾਲਜ ਬੁਢਲਾਡਾ ਦੇ ਐੱਮ.ਸੀ .ਏ ਦੇ ਵਿਦਿਆਰਥੀਆ ਨੇ ਰਚਿਆ ਇਤਿਹਾਸ

0
70

ਬੁਢਲਾਡਾ, 21 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਐੱਮ ਸੀ ਏ ਭਾਗ ਤੀਜਾ ਸਮੈਸਟਰ ਛੇਵਾਂ ਦੇ ਨਤੀਜੇ ਵਿੱਚ ਗੁਰੂ ਨਾਨਕ ਕਾਲਜ ਦੇ ਵਿਿਦਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਚੰਗੀਆਂ ਪੁਜ਼ੀਸ਼ਨਾ ਹਾਸਲ ਕੀਤੀਆਂ ਹਨ।  ਜਾਣਕਾਰੀ ਦਿੰਦਿਆਂ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ ਰੇਖਾ ਕਾਲੜਾ ਨੇ ਦੱਸਿਆ ਕਿ ਕਲਾਸ ਦੇ 52 ਵਿਿਦਆਰਥੀਆਂ ਵਿੱਚੋਂ 46 ਵਿਿਦਆਰਥੀਆਂ ਨੇ 10 ਐਸ ਜੀ ਪੀ ਏ ਨਾਲ ‘ਏ+’ ਗਰੇਡ ਅਤੇ 13 ਵਿਿਦਆਰਥੀਆਂ ਨੇ 9 ਐਸ ਜੀ ਪੀ ਏ ਨਾਲ ‘ਏ’ ਗਰੇਡ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਲਾਸ ਦੇ ਬਹੁ^ਗਿਣਤੀ ਵਿਿਦਆਰਥੀ ਸੌ ਫ਼ੀਸਦੀ ਅੰਕ ਲੈਣ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਦੱਸਿਆ ਕਿ ਐੱਮ ਸੀ ਏ ਕੋਰਸ ਹੁਣ ਯੂਨੀਵਰਸਿਟੀ ਵੱਲੋਂ 2 ਸਾਲ ਦਾ ਕਰ ਦਿੱਤਾ ਗਿਆ ਹੈ ਜਿਸ ਵਿੱਚ ਨਵੀਂ ਤਕਨੀਕ ਨਾਲ ਸਬੰਧਿਤ ਐਨਡਰਾਇਡ ਅਤੇ ਡਾਟਾ ਸਾਇੰਸ ਵਰਗੇ ਮਹੱਤਵਪੂਰਨ ਵਿਸ਼ੇ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਨੂੰ ਪੜ੍ਹ ਕੇ ਵਿਿਦਆਰਥੀ ਐਨਡਰਾਇਡ ਡਿਵੈਲਪਮੈਂਟ ਦੇ ਨਾਲ^ਨਾਲ ਵਿਦੇਸ਼ਾਂ ਦੀ ਮੰਗ ਅਨੁਸਾਰ ਡਾਟਾ ਸਾਇੰਸ ਦੀ ਜਾਣਕਾਰੀ ਪ੍ਰੈਕਟੀਕਲ ਤਰੀਕੇ ਨਾਲ ਇਸ ਸੰਸਥਾ ਕੋਲੋਂ ਹਾਸਿਲ ਕਰ ਸਕਦੇ ਹਨ। ਪਿੰ੍ਰਸੀਪਲ ਡਾ ਕੁਲਦੀਪ ਸਿੰਘ ਬੱਲ ਨੇ ਦੱਸਿਆ ਕਿ ਕੰਪਿਊਟਰ ਵਿਸ਼ੇ ਨਾਲ ਸਬੰਧਿਤ ਇਹ ਕੋਰਸ ਵਿਿਦਆਰਥੀਆਂ ਨੂੰ ਪ੍ਰੈਕਟੀਕਲ ਯੁੱਗ ਨਾਲ ਜੋੜਨ ਦਾ ਮਹੱਤਵਪੂਰਨ ਜ਼ਰੀਆ ਬਣ ਚੁੱਕਾ ਹੈ। ਉਨ੍ਹਾਂ ਨਤੀਜੇ ਦੀਆਂ ਵਧਾਈ ਦਿੰਦਿਆਂ ਉਨ੍ਹਾਂ ਵਿਿਦਆਰਥੀਆਂ ਨੂੰ ਕਿਹਾ ਕਿ ਆਪਣੀ ਜਿੰਦਗੀ ਵਿੱਚ ਅੱਗੇ ਵਧਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ, ਮਿਹਨਤ ਕਰਨ ਨਾਲ ਹੀ ਵਿਿਦਆਰਥੀ ਆਪਣਾ ਭਵਿੱਖ ਸੰਵਾਰ ਸਕਦੇ ਹਨ।ਕੈਪਸ਼ਨ: ਓਵਰਆਲ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਿਦਆਰਥੀਆਂ ਦੀਆਂ ਤਸਵੀਰਾਂ।

LEAVE A REPLY

Please enter your comment!
Please enter your name here