
ਬੁਢਲਾਡਾ 13 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ)ਕੋਵਿਡ^19 ਵਾਇਰਸ ਦੇ ਚੱਲਦਿਆਂ ਸਮੁੱਚੇ ਦੇਸ਼ ਵਿੱਚ ਲੌਕਡਾਉਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਥਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜਾਈ ਲਈ ਯੂ.ਜੀ.ਸੀ., ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾਇਰੈਕਟਰ ਵਿੱਦਿਆ, ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਨ^ਲਾਈਨ ਪ੍ਰਣਾਲੀ ਤਹਿਤ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ. ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਿੱਚ 19 ਪੋਸਟ ਗ੍ਰੈਜੁਏਟ ਅਤੇ 12 ਅੰਡਰ ਗ੍ਰੈਜੁਏਟ ਕੋਰਸ ਚੱਲ ਰਹੇ ਹਨ. ਅਧਿਆਪਕਾਂ ਵੱਲੋਂ ਸ਼ੋਸਲ ਮੀਡੀਆ ਵਟੱਸ ਐਪ, ਈ^ਮੇਲ ਦੁਆਰਾ ਹਰੇਕ ਕਲਾਸ ਦੇ ਵਿਦਿਆਰਥੀਆਂ ਦੇ ਗਰੁਪ ਬਣਾ ਦਿਤੇ ਗਏ ਹਨ ਜਿਨ੍ਹਾਂ ਵਿੱਚ ਪਾਠਕ੍ਰਮ ਨਾਲ ਸਬੰਧਤ ਲਿਖਿਤ ਸਮਗਰੀ, ਪੀ.ਪੀ.ਟੀ ਆਦਿ ਪਹੁੰਚਾਈ ਜਾ ਰਹੀ ਹੈ. ਇਸ ਦੇ ਨਾਲ^ਨਾਲ ਅਧਿਆਪਕਾਂ ਵੱਲੋਂ ਤਕਨਾਲੌਜੀ ਦਾ ਪ੍ਰਯੋਗ ਕਰਦੇ ਹੋਏ ਵੀਡੀਉ ਲੈਕਚਰ, ਗੂਗਲ ਕਲਾਸਿਜ਼, ਪਾਵਰ ਪੁਵਾਇੰਟ ਪਰਜੰਟੇਸ਼ਨ ਅਤੇ ਹੋਰ ਅਨੇਕ ਸੋਸ਼ਲ ਮੀਡੀਆ ਐਪਸ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ. ਇਸ ਉਪਰੰਤ ਵਿਦਿਆਰਥੀਆਂ ਪਾਸੋਂ ਫੀਡਬੈਕ ਪ੍ਰਫਾਰਮੇ ਦੁਆਰਾ ਸਿਲੇਬਸ ਸਬੰਧੀ ਫੀਡਬੈਕ ਅਤੇ ਆਨ ਲਾਈਨ ਟੈਸਟ ਵੀ ਲਿਆ ਜਾਵੇਗਾ. ਵਿਦਿਆਰਥੀਆਂ ਤੱਕ ਪਾਠਕ੍ਰਮ ਨਾਲ ਸਬੰਧਿਤ ਸਮਗਰੀ ਪਹੁੰਚਾਉਣ ਅਤੇ ਪੜ੍ਹਾਈ ਨਾਲ ਸਬੰਧਿਤ ਹਰੇਕ ਮੁਸ਼ਕਿਲ ਨੂੰ ਹੱਲ ਕਰਨ ਲਈ ਸਮੂਹ ਸਟਾਫ ਵਚਨਬੱਧ ਹੈ. ਡਾ. ਬੱਲ ਨੇ ਸੰਸਥਾ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਹਰੇਕ ਵਿਦਿਆਰਥੀ ਘਰ ਵਿੱਚ ਸੁਰੱਖਿਅਤ ਰਹਿਕੇ ਸ਼ੁਰੂ ਹੋ ਚੁੱਕੀਆਂ ਆਨ^ਲਾਈਨ ਕਲਾਸਾਂ ਦਾ ਵੱਧ ਚੜ੍ਹ ਕੇ ਲਾਭ ਲੈਣ. ਜੇਕਰ ਕਿਸੇ ਵਿਦਿਆਰਥੀ ਨੂੰ ਸਿਲੇਬਸ ਨਾਲ ਸਬੰਧਿਤ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਅਧਿਆਪਕ ਨਾਲ ਟੈਲੀਫੋਨ ਜਾਂ ਤਕਨਾਲੌਜੀ ਦੇ ਹੋਰ ਵਸੀਲ਼ਿਆਂ ਰਾਹੀਂ ਸੰਪਰਕ ਵਿੱਚ ਰਹਿਣ ਅਤੇ ਵਿਦਿਆਰਥੀ ਆਪਣੇ ਘਰ ਵਿੱਚ ਰਹਿੰਦਿਆਂ ਆਪਣੀ ਪੜ੍ਹਾਈ ਉੱਪਰ ਧਿਆਨ ਕੇਂਦਰਿਤ ਕਰਨ.
