ਮਾਨਸਾ 20 ਮਈ (ਸਾਰਾ ਯਹਾ/ ਜੋਨੀ ਜਿੰਦਲ) ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਆਦੇਸ਼ਾਂ ਤੇ ਗੁਰੂ ਘਰ ਦੀ ਸੇਵਾ ਲਈ ਸਾਬਕਾ ਸੰਸਦੀ ਸਕੱਤਰ ਅਤੇ ਹਲਕਾ ਇੰਚਾਰਜ ਮਾਨਸਾ ਜਗਦੀਪ ਸਿੰਘ ਨੇ ਆਪਣੇ ਵੱਲੋਂ ਸਵਾ ਸੱਤ ਸੋ ਕੁਇੰਟਲ ਕਣਕ ਭੇਜੀ ਜੋ ਸ਼੍ਰੀ ਦਮਦਮਾ ਸਾਹਿਬ ਤੋਂ ਬਾਅਦ ਸ਼੍ਰੀ ਅਮ੍ਰਿਤਸਰ ਵਿਖੇ ਦਰਬਾਰ ਸਾਹਿਬ ਵਿਖੇ ਲੰਗਰ ਵਿਖੇ ਪੁੱਜੇਗੀ। ਉਨ੍ਹਾਂ ਕਿਹਾ ਕਿ ਸੰਗਤ ਅਤੇ ਸੇਵਾਦਾਰ ਵੱਡੀ ਗਿਣਤੀ ਵਿੱਚ ਇਸ ਲੰਗਰ ਸੇਵਾ ਵਿੱਚ ਸਹਿਯੋਗ ਕਰ ਰਹੇ ਹਨ। ਗੁਰੂ ਘਰ ਦੀ ਸੇਵਾ ਲਈ ਹਰ ਵਿਅਕਤੀ ਤਤਪਰ ਹੈ। ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਦਾ ਮੌਕਾ ਕਰਮਾਂ ਵਾਲਿਆਂ ਨੂੰ ਮਿਲਦਾ ਹੈ ਅਤੇ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਬਖਸਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਆਫਤ ਦੀ ਘੜੀ ਵਿੱਚ ਸੰਗਤ ਅਤੇ ਢਿੱਡੋਂ ਭੁੱਖੇ ਲੋਕਾਂ ਲਈ ਦੂਰ-ਦੂਰ ਜਾ ਕੇ ਲੰਗਰ ਲਾਏ ਜਾ ਰਹੇ ਹਨ ਅਤੇ ਹਰ ਇਨਸਾਨ ਦਾ ਫਰਜ ਬਣਦਾ ਹੈ ਕਿ ਉਹ ਇਸ ਸੇਵਾ ਵਿੱਚ ਸਹਿਯੋਗ ਦੇਵੇ। ਇਸ ਕਣਕ ਦੀਆਂ ਭਰੀਆਂ ਟਰਾਲੀਆਂ ਨੂੰ ਜਗਦੀਪ ਸਿੰਘ ਨਕੱਈ ਨੇ ਰਵਾਨਾ ਕੀਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਗੁਰਪ੍ਰੀਤ ਸਿੰਘ ਚਹਿਲ, ਜਸਵਿੰਦਰ ਸਿੰਘ ਚਕੇਰੀਆਂ, ਭੋਲਾ ਸਿੰਘ ਕੋਟਲੀ, ਲਾਡੀ ਦਲੇਲਵਾਲਾ, ਬੱਬੀ ਰੋਮਾਣਾ, ਰੂਬਲ ਭੀਖੀ ਤੋਂ ਇਲਾਵਾ ਚਾਰ ਸਰਕਲਾਂ ਦੇ ਜਥੇਦਾਰ ਮੌਜੁਦ ਸਨ।